Saas ਦੇ ਰਾਹੀਂ AI ਅਨਲੋਕ
ਨਿਯਮ ਅਤੇ ਸ਼ਰਤਾਂ
ਵਰਤੋਂ ਲਈ ਜਾਣਕਾਰੀ
Indiavidual Learning Limited (“Embibe” ਜਾਂ “We” or “Us”), ਕੰਪਨੀ ਐਕਟ 1956 ਅਧੀਨ ਸ਼ਾਮਲ ਕੀਤੀ ਗਈ ਕੰਪਨੀ ਵਿੱਚ ਤੁਹਾਡਾ ਸੁਆਗਤ ਹੈ, ਇਸਦੀ ਵੈੱਬ ਸਾਈਟ https://www.embibe.com/ ਅਤੇ ਇਸਦੇ ਸੰਬੰਧਿਤ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API’s), ਮੋਬਾਈਲ ਐਪਲੀਕੇਸ਼ਨਾਂ ਅਤੇ ਔਨਲਾਈਨ ਸੇਵਾਵਾਂ (ਸਮੂਹਿਕ ਤੌਰ ‘ਤੇ, “ਵੈਬਸਾਈਟ”) ਸੰਚਾਲਿਤ ਹਨ।
ਇਹ ਸੇਵਾ ਦੀਆਂ ਸ਼ਰਤਾਂ ਵੈੱਬਸਾਈਟ ਦੀ ਤੁਹਾਡੀ ਵਰਤੋਂ ਦੇ ਸਬੰਧ ਵਿੱਚ ਤੁਹਾਡੇ (“ਤੁਸੀਂ”) ਅਤੇ Embibe ਵਿਚਕਾਰ ਇੱਕ ਕਾਨੂੰਨੀ ਇਕਰਾਰਨਾਮਾ ਹੈ। ਸੰਦਰਭ ਦੀ ਸੌਖ ਲਈ, ਵੈੱਬਸਾਈਟ ਦੇ ਵਿਜ਼ਟਰਾਂ ਅਤੇ ਉਪਭੋਗਤਾਵਾਂ ਨੂੰ ਵਿਅਕਤੀਗਤ ਤੌਰ ‘ਤੇ “ਉਪਭੋਗਤਾ” ਅਤੇ ਸਮੂਹਿਕ ਤੌਰ ‘ਤੇ “ਉਪਭੋਗਤਾ” ਵਜੋਂ ਜਾਣਿਆ ਜਾਂਦਾ ਹੈ।
1. ਜਾਣ-ਪਛਾਣ
ਵਰਤੋਂ ਦੇ ਇਹ ਨਿਯਮ ਅਤੇ ਸ਼ਰਤਾਂ (“ਵਰਤੋਂ ਦੀਆਂ ਸ਼ਰਤਾਂ”/”ਸ਼ਰਤਾਂ”) Indiavidual Learning Limited (“Embibe” ਜਾਂ “ਅਸੀਂ” ਜਾਂ “ਸਾਡੇ”), ਜੋ ਕੰਪਨੀ ਐਕਟ, 1956 ਦੇ ਅਧੀਨ ਸ਼ਾਮਿਲ ਕੀਤੀ ਗਈ ਕੰਪਨੀ ਹੈ, ਅਤੇ (“ਤੁਸੀਂ ਲੋਕ” ਜਾਂ “ਤੁਸੀਂ”), Embibe ਵੈਬਸਾਈਟ https://www.Embibe.com/ ਅਤੇ ਇਸ ਨਾਲ ਸੰਬੰਧਤ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API’s), ਮੋਬਾਈਲ ਐਪਲੀਕੇਸ਼ਨਸ, Embibe ਸੇਵਾਵਾਂ (ਜਿਵੇਂ ਹੇਠਾਂ ਪਰਿਭਾਸ਼ਤ ਹਨ) ਅਤੇ ਕੋਈ ਹੋਰ ਉਤਪਾਦ ਅਤੇ ਸੇਵਾਵਾਂ ਜੋ Embibe ਵੱਲੋਂ ਹੁਣ ਜਾਂ ਭਵਿੱਖ ਵਿੱਚ ਪ੍ਰਦਾਨ ਕਰ ਸਕਦੀਆਂ ਹਨ (ਸਮੂਹਿਕ ਤੌਰ ਤੇ “ਪਲੇਟਫਾਰਮ”) ਦੇ ਇੱਕ ਯੂਜ਼ਰ (ਜਿਵੇਂ ਕਿ ਹੇਠਾਂ ਪਰਿਭਾਸ਼ਤ ਕੀਤਾ ਗਿਆ ਹੈ) ਵਿੱਚ ਇੱਕ ਕਾਨੂੰਨੀ ਇਕਰਾਰਨਾਮਾ ਹੈ। ਵਰਤੋਂ ਦੀਆਂ ਇਹ ਸ਼ਰਤਾਂ ਕੰਪਿਊਟਰ, ਟੈਬਲੇਟ, ਮੋਬਾਈਲ ਜਾਂ ਕਿਸੇ ਹੋਰ ਸਟੋਰੇਜ/ਟ੍ਰਾਂਸਮਿਟਿੰਗ ਉਪਕਰਣ ਦੇ ਕਿਸੇ ਵੀ ਮਾਧਿਅਮ ਰਾਹੀਂ ਤੁਹਾਡੇ ਪਲੇਟਫਾਰਮ ਦੀ ਵਰਤੋਂ ਨੂੰ ਨਿਯੰਤਰਿਤ ਕਰਦੀਆਂ ਹਨ।
Embibe ਇੱਕ ਵਿਦਿਅਕ ਤਕਨਾਲੋਜੀ (EduTech) ਪਲੇਟਫਾਰਮ ਹੈ ਜੋ ਲਰਨਿੰਗ ਆਉਟਕਮ ਵਿੱਚ ਸੁਧਾਰ ਕਰਦਾ ਹੈ। ਵੈਬਸਾਈਟ ਦਾ ਐਕਸੈਸ ਕਰਨ, ਬ੍ਰਾਉਜ਼ ਜਾਂ ਇਸਤੇਮਾਲ ਕਰਨ ਲਈ ਪੰਜੀਕਰਨ ਕਰਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਇਹਨਾਂ ਦੀਆਂ ਵਰਤੋਂ ਦੀ ਸ਼ਰਤਾਂ ਨੂੰ ਪੜ੍ਹਿਆ ਹੈ, ਸਮਝਿਆ ਹੈ ਅਤੇ ਇਸਦੇ ਪਾਲਣ ਲਈ ਸਹਿਮਤ ਹੋ, ਜਿਸ ਵਿੱਚ Embibe ਗੋਪਨੀਯਤਾ ਨੀਤੀ (https://www.Embibe.com/privacy-policy) ਵੀ ਸ਼ਾਮਲ ਹੈ। ਜੇ ਤੁਸੀਂ ਇਹਨਾਂ ਵਰਤੋਂ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਪਲੇਟਫਾਰਮ ਦੀ ਵਰਤੋਂ ਨਾ ਕਰੋ ਜਾਂ ਸੇਵਾਵਾਂ ਦਾ ਲਾਭ ਨਾ ਲਵੋ।
ਸੂਚਨਾ ਤਕਨਾਲੋਜੀ ਐਕਟ, 2000 (ਸੋਧੇ / ਮੁੜ-ਲਾਗੂ ਕੀਤੇ ਗਏ) (“ਆਈ.ਟੀ. ਐਕਟ”) ਅਤੇ ਇਸਦੇ ਅਧੀਨ ਆਉਣ ਵਾਲੇ ਨਿਯਮਾਂ ਦੇ ਅਨੁਸਾਰ ਇੱਕ ਇਲੈਕਟ੍ਰਾਨਿਕ ਰਿਕਾਰਡ ਹਨ ਅਤੇ ਸੂਚਨਾ ਤਕਨਾਲੋਜੀ (ਮੱਧਵਰਤੀ ਦਿਸ਼ਾ ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 3 (1) ਦੇ ਉਪਬੰਧਾਂ ਅਨੁਸਾਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਸ ਵਿੱਚ ਪ੍ਰਕਾਸ਼ਨ ਲਈ ਨਿਯਮਾਂ ਅਤੇ ਅਧਿਨਿਯਮਾਂ, ਗੋਪਨੀਯਤਾ ਨੀਤੀ ਅਤੇ ਐਪਲੀਕੇਸ਼ਨ ਦੇ ਐਕਸੈਸ ਜਾਂ ਵਰਤੋਂ ਕਰਨ ਦੇ ਲਈ ਵਰਤੋਂ ਦੀਆਂ ਸ਼ਰਤਾਂ ਨੂੰ ਜ਼ਰੂਰੀ ਕੀਤਾ ਗਿਆ ਹੈ। ਇਹ ਇਲੈਕਟ੍ਰਾਨਿਕ ਰਿਕਾਰਡ ਇੱਕ ਕੰਪਿਊਟਰ ਪ੍ਰਣਾਲੀ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਇਸਦੇ ਲਈ ਕਿਸੇ ਭੌਤਿਕ ਜਾਂ ਡਿਜੀਟਲ ਦਸਤਖਤਾਂ ਦੀ ਜ਼ਰੂਰਤ ਨਹੀਂ ਹੁੰਦੀ।
2. ਪਲੇਟਫਾਰਮ ਦੀ ਵਰਤੋਂ ਕਰਨ ਦੀ ਯੋਗਤਾ
ਇੱਕ ਲਾਜ਼ਮੀ ਇਕਰਾਰਨਾਮੇ ਵਿੱਚ ਦਾਖਲ ਹੋਣ ਲਈ ਤੁਹਾਨੂੰ ਕਾਨੂੰਨੀ ਤੌਰ ‘ਤੇ ਕਾਬਿਲ ਹੋਣਾ ਚਾਹੀਦਾ ਹੈ ਅਤੇ ਘੱਟੋ-ਘੱਟ ਆਪਣੇ ਨਿਵਾਸ ਵਾਲੇ ਦੇਸ਼ / ਰਾਜ ਵਿੱਚ ਬਾਲਗ ਉਮਰ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਜੇ ਤੁਸੀਂ ਆਪਣੇ ਦੇਸ਼ / ਨਿਵਾਸ ਰਾਜ ਵਿੱਚ ਨਾਬਾਲਗ ਹੋ, ਭਾਵ ਭਾਰਤ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜਾਂ ਅਜਿਹੇ ਉਮਰ ਸਮੂਹ ਦੇ ਹੋ ਜਿਸ ਨੂੰ ਤੁਹਾਡੇ ਨਿਵਾਸ ਵਾਲੇ ਦੇਸ਼ / ਰਾਜ ਵਿੱਚ ਨਾਬਾਲਗ ਮੰਨਿਆ ਜਾਂਦਾ ਹੈ, ਤਾਂ ਤੁਸੀਂ ਪਲੇਟਫਾਰਮ ਦੀ ਵਰਤੋਂ ਕਰਨ ਜਾਂ ਰਜਿਸਟਰ ਕਰਨ ਦੇ ਯੋਗ ਨਹੀਂ ਹੋ। ਜੇ ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਅਜਿਹੀ ਵਰਤੋਂ ਤੁਹਾਡੇ ਕਾਨੂੰਨੀ ਸਰਪ੍ਰਸਤ ਜਾਂ ਮਾਪਿਆਂ ਦੁਆਰਾ ਤੁਹਾਡੇ ਲਈ ਉਪਲੱਬਧ ਕਰਵਾਈ ਜਾਵੇਗੀ। ਮਾਪੇ ਜਾਂ ਕਨੂੰਨੀ ਸਰਪ੍ਰਸਤ ਆਪਣੇ ਬੱਚੇ ਦੇ ਇਸ ਪਲੇਟਫਾਰਮ ਦੀ ਵਰਤੋਂ ਦੇ ਸੰਬੰਧ ਵਿੱਚ ਇਹਨਾਂ ਵਰਤੋਂ ਦੀਆਂ ਸ਼ਰਤਾਂ ਦੁਆਰਾ ਬੰਨ੍ਹੇ ਰਹਿਣ ਲਈ ਸਹਿਮਤ ਹੁੰਦੇ ਹਨ। ਜੇ ਕਿਸੇ ਸਥਿਤੀ ਵਿੱਚ ਨਾਬਾਲਗ ਪਲੇਟਫਾਰਮ ਦੀ ਵਰਤੋਂ ਕਰਦਾ ਹੈ ਜਾਂ ਰਜਿਸਟਰ ਕਰਦਾ ਹੈ, ਤਾਂ ਅਸੀਂ ਇਹ ਮੰਨ ਲਵਾਂਗੇ ਕਿ ਉਸਨੇ ਕਾਨੂੰਨੀ ਸਰਪ੍ਰਸਤ ਜਾਂ ਮਾਪਿਆਂ ਦੀ ਸਹਿਮਤੀ ਪ੍ਰਾਪਤ ਕੀਤੀ ਹੈ ਅਤੇ ਅਜਿਹੀ ਵਰਤੋਂ ਕਾਨੂੰਨੀ ਸਰਪ੍ਰਸਤ ਜਾਂ ਮਾਪਿਆਂ ਦੁਆਰਾ ਉਪਲੱਬਧ ਕਰਵਾਈ ਗਈ ਹੈ। ਅਸੀਂ ਕਿਸੇ ਵੀ ਅਜਿਹੇ ਪਰਿਣਾਮ ਦੇ ਲਈ ਜਿੰਮੇਵਾਰ ਨਹੀਂ ਹੋਵਾਂਗੇ ਜੋ ਕਿਸੇ ਨਾਬਾਲਗ ਦੇ ਪਲੇਟਫਾਰਮ ਦੇ ਉਪਯੋਗ ਜਾਂ ਕਿਸੇ ਵੀ ਸੇਵਾ ਵਿੱਚ ਪੰਜੀਕਰਨ ਦੇ ਨਤੀਜੇ ਵੱਜੋਂ ਪੈਦਾ ਹੋ ਸਕਦੀ ਹੈ।
ਜੇ ਤੁਸੀਂ ਇੱਕ ਸਕੂਲ/ ਵਿੱਦਿਅਕ ਸੰਸਥਾ ਜਾਂ ਖਰੀਦਦਾਰ ਹੋ, ਤਾਂ ਤੁਸੀਂ ਆਪਣੇ ਸਕੂਲ/ ਵਿਦਿਅਕ ਸੰਸਥਾ ਵੱਲੋਂ ਸਹਿਮਤ ਹੁੰਦੇ ਹੋ ਕਿ ਉਪਭੋਗਤਾ ਵਰਤੋਂ ਦੀਆਂ ਸ਼ਰਤਾਂ ਨਾਲ ਬੱਝਿਆ ਹੋਇਆ ਹੈ, ਜਦੋਂ ਤੱਕ ਤੁਹਾਡਾ, ਤੁਹਾਡੇ ਸਕੂਲ/ ਵਿੱਦਿਅਕ ਸੰਸਥਾ ਦਾ Embibe ਨਾਲ ਇੱਕ ਵੱਖਰਾ ਲਿਖਤੀ ਸੇਵਾ ਸਮਝੌਤਾ ਨਹੀਂ ਹੁੰਦਾ ਜੋ ਤੁਹਾਡੇ, ਸਕੂਲ/ ਵਿੱਦਿਅਕ ਸੰਸਥਾ ਵੱਲੋਂ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ।ਜਦੋਂ ਤੁਸੀਂ ਪਲੇਟਫਾਰਮ ਨੂੰ ਐਕਸੈਸ ਕਰਦੇ ਹੋ ਅਤੇ ਵਰਤਦੇ ਹੋ ਤਾਂ ਤੁਸੀਂ ਸਾਰੇ ਲਾਗੂ ਹੋਣ ਵਾਲੇ ਕਾਨੂੰਨਾਂ ਦੀ ਪਾਲਣਾ ਕਰਦੇ ਹੋ ਅਤੇ ਇਸਦੀ ਗਾਰੰਟੀ ਦਿੰਦੇ ਹੋ। ਤੁਸੀਂ ਪਲੇਟਫਾਰਮ ਦੀ ਵਰਤੋਂ ਸਿਰਫ ਇਹਨਾਂ ਵਰਤੋਂ ਦੀਆਂ ਸ਼ਰਤਾਂ ਅਤੇ ਲਾਗੂ ਹੋਣ ਵਾਲੇ ਕਾਨੂੰਨਾਂ ਦੀ ਪਾਲਣਾ ਕਰਨ ਲਈ, ਅਤੇ ਇਸ ਤਰੀਕੇ ਨਾਲ ਕਰਨ ਲਈ ਸਹਿਮਤ ਹੁੰਦੇ ਹੋ ਜੋ Embibe ਜਾਂ ਕਿਸੇ ਤੀਜੇ ਧਿਰ (ਧਿਰਾਂ) ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ।
3. ਸੋਧਾਂ
3.1 ਨਿਯਮਾਂ ਵਿੱਚ ਸੋਧਾਂ: ਅਸੀਂ ਪਲੇਟਫਾਰਮ ਦੀ ਵਰਤੋਂ ਨੂੰ ਪ੍ਰਭਾਵਤ ਕਰਨ ਵਾਲੇ ਨਵੇਂ ਅਭਿਆਸਾਂ ਜਾਂ ਤਕਨਾਲੋਜੀਆਂ ਨੂੰ ਪ੍ਰਤੀਬਿੰਬਤ ਕਰਨ ਲਈ ਸਮੇਂ-ਸਮੇਂ ਤੇ ਵਰਤੋਂ ਦੀਆਂ ਇਹਨਾਂ ਸ਼ਰਤਾਂ ਨੂੰ ਅਪਡੇਟ ਕਰ ਸਕਦੇ ਹਾਂ। ਆਖਰੀ ਸੰਸ਼ੋਧਨ ਜਾਂ ਅਪਡੇਟ ਦੀ ਤਾਰੀਖ ਸਿਰਲੇਖ ਦੇ ਹੇਠਾਂ ਸਿਖਰ ਤੇ ਦਿਖਾਈ ਦਿੰਦੀ ਹੈ। ਕਿਰਪਾ ਕਰਕੇ ਇਹਨਾਂ ਵਰਤੋਂ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ। Embibe ਉਹਨਾਂ ਸ਼ਰਤਾਂ ਨੂੰ ਬਦਲਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਜਿਨ੍ਹਾਂ ਦੇ ਅਧੀਨ Embibe ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ Embibe ਸੇਵਾਵਾਂ ਦੀ ਵਰਤੋਂ ਨਾਲ ਜੁੜੇ ਖਰਚਿਆਂ, ਪਰ ਜੇ ਕੋਈ ਸ਼ਾਮਲ ਹੈ, ਤੱਕ ਸੀਮਿਤ ਨਹੀਂ ਹਨ। ਨਿਯਮਾਂ ਨੂੰ ਕਾਰੋਬਾਰ ਵਿੱਚ ਤਬਦੀਲੀਆਂ, ਕਾਨੂੰਨੀ ਅਤੇ ਰੈਗੂਲੇਟਰੀ ਜ਼ਰੂਰਤਾਂ ਦੇ ਅਧਾਰ ਤੇ ਹੋਰ ਸੋਧਿਆ ਜਾ ਸਕਦਾ ਹੈ ਅਤੇ ਆਨਲਾਈਨ ਅਪਡੇਟ ਕੀਤਾ ਜਾਵੇਗਾ। ਜਦੋਂ ਵੀ ਨਿਯਮਾਂ ਅਤੇ ਸ਼ਰਤਾਂ ਵਿੱਚ ਕੋਈ ਤਬਦੀਲੀ ਕੀਤੀ ਜਾਵੇਗੀ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਤੁਹਾਨੂੰ ਇਹਨਾਂ ਨਿਯਮਾਂ ਅਤੇ ਇਸ ਵਿੱਚ ਕਿਸੇ ਵੀ ਤਬਦੀਲੀ ਦੀ ਸਮੀਖਿਆ ਕਰਨ ਲਈ ਸਮੇਂ-ਸਮੇਂ ਤੇ ਇਸ ਪੇਜ਼ ਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
3.2 Embibe ਸੇਵਾਵਾਂ ਵਿੱਚ ਸੋਧ: Embibe ਕਿਸੇ ਵੀ ਸਮੇਂ Embibe ਸੇਵਾਵਾਂ ਵਿੱਚ ਉਪਲੱਬਧ ਕਿਸੇ ਵੀ ਸਮੱਗਰੀ ਜਾਂ ਵਿਸ਼ੇਸ਼ਤਾਵਾਂ ਨੂੰ ਜੋੜਨ, ਸੋਧਣ ਜਾਂ ਮਿਟਾਉਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
4. ਪਰਿਭਾਸ਼ਾਵਾਂ
4.1 “ਲਾਗੂ ਕਾਨੂੰਨ” ਦਾ ਮਤਲਬ ਸਾਰੇ ਲਾਗੂ ਭਾਰਤੀ ਕਾਨੂੰਨ, ਉਪ-ਕਾਨੂੰਨ, ਨਿਯਮ, ਅਧਿਨਿਯਮ, ਆਦੇਸ਼ ਆਰਡੀਨੈਂਸ, ਪ੍ਰੋਟੋਕੋਲ, ਕੋਡ, ਦਿਸ਼ਾ-ਨਿਰਦੇਸ਼, ਨੀਤੀਆਂ, ਨੋਟਿਸ, ਨਿਰਦੇਸ਼, ਫੈਸਲੇ, ਫ਼ੁਰਮਾਨ ਜਾਂ ਹੋਰ ਲੋੜਾਂ ਜਾਂ ਕਿਸੇ ਸਰਕਾਰੀ ਅਥਾਰਟੀ ਜਾਂ ਭਾਰਤ ਦੇ ਕਿਸੇ ਵੀ ਸਰਕਾਰੀ ਅਥਾਰਟੀ ਦੇ ਅਧਿਕਾਰ ਅਧੀਨ ਕਾਰਜਕਾਰੀ ਵਿਅਕਤੀ ਦੇ ਅਧਿਕਾਰਤ ਨਿਰਦੇਸ਼ ਹਨ;
4.2 “ਕੰਟੈਂਟ” ਵਿੱਚ ਕੋਈ ਵੀ ਡਾਟਾ, ਕੰਟੈਂਟ, ਚਿੱਤਰ, ਵੀਡਿਓ, ਲੋਕੇਸ਼ਨ ਡਾਟਾ ਜਾਂ ਹੋਰ ਸਮੱਗਰੀ ਜਾਂ ਕਿਸੇ ਵੀ ਕਿਸਮ ਦੀ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ (ਪਰ ਸੀਮਤ ਨਹੀਂ) ਜੋ ਪਲੇਟਫਾਰਮ ਦੁਆਰਾ ਉਪਲੱਬਧ ਹੈ ਅਤੇ ਇਸ ਵਿੱਚ ਮੁਫਤ ਕੰਟੈਂਟ ਸ਼ਾਮਲ ਹੋ ਸਕਦੀ ਹੈ;
4.3 “ਬੌਧਿਕ ਸੰਪਤੀ ਅਧਿਕਾਰ” ਦਾ ਅਰਥ ਹੈ ਭਾਰਤ ਦੇ ਕਾਨੂੰਨਾਂ ਦੇ ਅਧੀਨ ਚੱਲਣ ਵਾਲੇ ਬੌਧਿਕ ਸੰਪਤੀ ਦੇ ਸਾਰੇ ਰੂਪਾਂ ਵਿੱਚ ਪੰਜੀਕ੍ਰਿਤ ਅਤੇ ਅਪੰਜੀਕ੍ਰਿਤ ਅਧਿਕਾਰ ਅਤੇ ਹੋਰ ਅਧਿਕਾਰ ਖੇਤਰਾਂ ਦੇ ਕਾਨੂੰਨਾਂ ਦੇ ਅਧੀਨ ਚੱਲਣ ਵਾਲੇ ਸਾਰੇ ਸਮਾਨ ਅਧਿਕਾਰ ਅਤੇ ਮਨੁੱਖੀ ਬੁੱਧੀ ਦੇ ਕਿਸੇ ਵੀ ਕਾਨੂੰਨੀ ਤੌਰ ਤੇ ਸੁਰੱਖਿਅਤ ਉਤਪਾਦ ਜਾਂ ਪ੍ਰਕਿਰਿਆ ਨੂੰ ਸ਼ਾਮਲ ਕਰਨਾ ਚਾਹੇ ਉਹ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਡਿਜ਼ਾਈਨ ਜਾਂ ਹੋਰ ਜਿਵੇਂ ਕਿ ਕੋਈ ਕਾਢ, ਪ੍ਰਗਟਾਵਾ ਜਾਂ ਸਾਹਿਤਕ ਰਚਨਾ, ਵਿਲੱਖਣ ਨਾਮ, ਵਪਾਰਕ ਭੇਦ, ਵਪਾਰਕ ਢੰਗ, ਡਾਟਾਬੇਸ, ਉਦਯੋਗਿਕ ਪ੍ਰਕਿਰਿਆ, ਕੰਪਿਊਟਰ ਪ੍ਰੋਗਰਾਮ, ਸਰੋਤ ਕੋਡ, ਪ੍ਰਕਿਰਿਆ ਜਾਂ ਪੇਸ਼ਕਾਰੀ, ਵਿਜ਼ੁਅਲ ਇੰਟਰਫੇਸ, ਗ੍ਰਾਫਿਕਸ, ਡਿਜ਼ਾਈਨ ਸੰਕਲਨ, ਜਾਣਕਾਰੀ ਸਮੱਗਰੀ, ਵਿਦਿਅਕ ਵੀਡੀਓ ਅਤੇ ਅਭਿਆਸ ਦੇ ਰੂਪ ਵਿੱਚ ਪੰਜੀਕਰਨ ਯੋਗ ਹੋਵੇ ਜਾਂ ਨਹੀਂ;
4.4 “Embibe ਡਾਟਾ” ਦਾ ਅਰਥ ਪਲੇਟਫਾਰਮ ਦੀ ਵਰਤੋਂ ਕਰਨ ਲਈ ਯੂਜ਼ਰ ਦੁਆਰਾ ਪਲੇਟਫਾਰਮ ਨੂੰ ਪ੍ਰਦਾਨ ਕੀਤੀ ਗਈ ਯੂਜ਼ਰ ਸੰਬੰਧਿਤ ਕੋਈ ਵੀ ਅਤੇ ਸਾਰੀ ਜਾਣਕਾਰੀ ਹੋਵੇਗੀ;
4.5 “Embibe ਸੇਵਾਵਾਂ” ਦਾ ਅਰਥ ਹੋਵੇਗਾ Embibe ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:
ਆਪਣੀ ਵੈੱਬਸਾਈਟ ਦੇ ਰਾਹੀਂ: https://www.Embibe.com ;
ਵਿਦਿਆਰਥੀਆਂ ਦੇ ਲਈ ਜਿਵੇਂ Rank-Up ਲਈ (https://seed.Embibe.com/rankup), Jump (https://seed.Embibe.com/jump), Study (https://seed.Embibe.com/study) ਅਧਿਆਪਕਾਂ ਜਾਂ ਕਿਸੇ ਹੋਰ ਸੰਸਥਾਨ ਲਈ, ਇਸ ਵਿੱਚ Embibe ਦੇ ਪ੍ਰੋਡਕਟ (https://www.Embibe.com/institute); ਦੇ ਉਪਯੋਗ ਸ਼ਾਮਿਲ ਹਨ ਪਰ ਇਸ ਤੱਕ ਸੀਮਿਤ ਨਹੀਂ ਹਨ;
ਕੋਈ ਵੀ ਖਰੀਦਦਾਰ ਤੋਂ ਖਰੀਦਦਾਰ ਸੇਵਾ ਜੋ Embibe ਦੇ API ਦੀ ਵਰਤੋਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ।
ਅਤੇ ਕੋਈ ਹੋਰ ਸੇਵਾ ਜੋ Embibe ਦੁਆਰਾ ਭਵਿੱਖ ਵਿੱਚ ਇਸਦੇ ਯੂਜ਼ਰ ਨੂੰ ਪੇਸ਼ ਕੀਤੀ ਜਾ ਸਕਦੀ ਹੈ।
4.6 “ਮੁਫਤ ਸਮੱਗਰੀ” ਦਾ ਮਤਲਬ ਪਲੇਟਫਾਰਮ ਦੁਆਰਾ ਤੁਹਾਡੇ ਲਈ ਮੁਫਤ ਵਿੱਚ ਉਪਲੱਬਧ ਕੋਈ ਵੀ ਸਮੱਗਰੀ ਹੈ।
4.7″ਯੂਜ਼ਰ ਕੰਟੈਂਟ” ਦਾ ਮਤਲਬ ਉਹ ਕੰਟੈਂਟ ਹੈ ਜੋ ਤੁਸੀਂ ਪਲੇਟਫਾਰਮ ਦੇ ਰਾਹੀਂ ਜਾਂ ਇਸਦੇ ਸੰਬੰਧ ਵਿੱਚ ਅਪਲੋਡ, ਸਾਂਝੀ ਜਾਂ ਪ੍ਰਸਾਰਿਤ ਕਰਦੇ ਹੋ, ਜਿਵੇਂ ਕਿ ਪਸੰਦ, ਰੇਟਿੰਗ, ਸਮੀਖਿਆਵਾਂ, ਚਿੱਤਰ, ਫੋਟੋਆਂ, ਸੰਦੇਸ਼, ਪ੍ਰੋਫਾਈਲ ਜਾਣਕਾਰੀ, ਅਤੇ ਕੋਈ ਹੋਰ ਸਮੱਗਰੀ ਜੋ ਤੁਸੀਂ ਜਨਤਕ ਤੌਰ ‘ਤੇ ਪ੍ਰਦਰਸ਼ਿਤ ਕਰਦੇ ਹੋ ਜਾਂ ਤੁਹਾਡੇ ਅਕਾਉਂਟ ਪ੍ਰੋਫਾਈਲ ਵਿੱਚ ਪ੍ਰਦਰਸ਼ਿਤ ਹੁੰਦੀ ਹੈ; ਅਤੇ
4.8″ਯੂਜ਼ਰ/ ਯੂਜ਼ਰਸ” ਦਾ ਅਰਥ ਅਧਿਆਪਕ, ਵਿੱਦਿਅਕ ਸੰਸਥਾਵਾਂ, ਵਿਦਿਆਰਥੀ, ਜਾਂ ਕੋਈ ਵੀ ਵਿਅਕਤੀ ਜੋ ਪਲੇਟਫਾਰਮ ਦੀ ਵਰਤੋਂ ਕਰਦਾ ਹੈ ਜਾਂ ਇਸਦਾ ਦੌਰਾ ਕਰਦਾ ਹੈ।
5. ਯੂਜ਼ਰ ਅਕਾਉਂਟ, ਪਾਸਵਰਡ ਅਤੇ ਸੁਰੱਖਿਆ
ਜੇਕਰ ਤੁਸੀਂ ਸਾਡੇ ਪਲੇਟਫਾਰਮ ਨੂੰ ਐਕਸੈਸ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਅਕਾਉਂਟ ਬਣਾਉਣ ਲਈ ਕਿਹਾ ਜਾਵੇਗਾ। ਪਲੇਟਫਾਰਮ ਦੇ ਨਾਲ ਇੱਕ ਅਕਾਉਂਟ ਬਣਾਉਣ ਲਈ ਤੁਹਾਨੂੰ ਇੱਕ ਯੂਜ਼ਰ ਨਾਮ ਅਤੇ ਪਾਸਵਰਡ ਦੀ ਚੋਣ ਕਰਨ ਅਤੇ ਸਾਨੂੰ ਕੁੱਝ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ। ਇਹ ਜਾਣਕਾਰੀ ਸਾਡੀ ਗੋਪਨੀਯਤਾ ਨੀਤੀ ਦੇ ਅਨੁਸਾਰ ਇਕੱਤਰ, ਸਟੋਰ ਅਤੇ ਪ੍ਰੋਸੈੱਸ ਕੀਤੀ ਜਾਵੇਗੀ [ਕਿਰਪਾ ਕਰਕੇ ਗੋਪਨੀਯਤਾ ਨੀਤੀ ਦਾ ਲਿੰਕ ਸ਼ਾਮਲ ਕਰੋ]
ਜੇ Embibe ਦੁਆਰਾ ਇਜਾਜ਼ਤ ਦਿੱਤੀ ਜਾਵੇ, ਤਾਂ ਤੁਸੀਂ ਆਪਣੇ ਮੌਜੂਦਾ ਖਾਤਿਆਂ ਨੂੰ Facebook, Google ਜਾਂ Embibe ਦੁਆਰਾ ਏਕੀਕ੍ਰਿਤ ਕਿਸੇ ਹੋਰ ਖਾਤੇ ਅਤੇ ਉਨ੍ਹਾਂ ਦੇ ਨਾਲ ਸੰਬੰਧਿਤ ਲੌਗ-ਇੰਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਦਿਆਂ ਵੀ ਪਲੇਟਫਾਰਮ ‘ਤੇ ਪੰਜੀਕ੍ਰਿਤ ਕਰ ਸਕਦੇ ਹੋ।
ਅਕਾਉਂਟ ਸੈੱਟ ਅੱਪ ਕਰਨ ਅਤੇ ਅਕਾਉਂਟ ਸੈੱਟ ਅੱਪ ਕਰਨ ਦੇ ਬਾਅਦ ਤੁਹਾਨੂੰ ਸਟੀਕ, ਸਹੀ ਅਤੇ ਸੰਪੂਰਨ ਪੰਜੀਕਰਨ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਪਾਸਵਰਡਾਂ ਦੀ ਸੁਰੱਖਿਆ ਅਤੇ ਆਪਣੇ ਅਕਾਉਂਟ ਦੀ ਕਿਸੇ ਵੀ ਵਰਤੋਂ ਲਈ ਜ਼ਿੰਮੇਵਾਰ ਹੋ। ਜੇ ਤੁਸੀਂ ਆਪਣੇ ਪਾਸਵਰਡ ਜਾਂ ਆਪਣੇ ਅਕਾਉਂਟ ਦੀ ਕਿਸੇ ਅਣਅਧਿਕਾਰਤ ਵਰਤੋਂ ਬਾਰੇ ਜਾਣੂ ਹੋ ਜਾਂਦੇ ਹੋ, ਤਾਂ ਤੁਸੀਂ [email protected] ‘ਤੇ ਈਮੇਲ ਭੇਜ ਕੇ ਤੁਰੰਤ Embibe ਨੂੰ ਸੂਚਿਤ ਕਰਨ ਲਈ ਸਹਿਮਤ ਹੋ।
ਤੁਸੀਂ ਸਹਿਮਤ ਹੋ ਕਿ ਤੁਸੀਂ ਇੱਕ ਯੂਜ਼ਰ ਨਾਮ ਦੇ ਨਾਲ ਸਿਰਫ ਇੱਕ ਖਾਤਾ ਬਣਾਉਣ ਅਤੇ ਵਰਤਣ ਦੇ ਯੋਗ ਹੋ। ਤੁਹਾਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਇਕਾਈ ਦੇ ਵੱਲੋਂ ਰਜਿਸਟਰ ਕਰਨ ਜਾਂ ਖਾਤਾ ਬਣਾਉਣ ਦੀ ਆਗਿਆ ਨਹੀਂ ਹੈ।
ਤੁਸੀਂ ਪੰਜੀਕਰਨ ਨਾ ਕਰਨ ਅਤੇ ਕਿਸੇ ਅਜਿਹੇ ਖਾਤੇ ਦੀ ਵਰਤੋਂ ਨਾ ਕਰਨ ਦੀ ਸਹਿਮਤੀ ਦਿੰਦੇ ਹੋ ਜੋ ਫਰੇਬੀ ਹੈ ਜਾਂ ਯੂਜ਼ਰ ਦੀ ਲਿਖਤੀ ਆਗਿਆ ਤੋਂ ਬਿਨਾਂ ਕਿਸੇ ਹੋਰ ਯੂਜ਼ਰ ਦੇ ਖਾਤੇ ਦੀ ਵਰਤੋਂ ਨਹੀਂ ਕਰੋਗੇ।
ਤੁਸੀਂ ਇਹ ਯਕੀਨੀ ਕਰੋਗੇ ਕਿ ਤੁਸੀਂ ਹਰੇਕ ਸੈਸ਼ਨ ਦੇ ਅੰਤ ਵਿੱਚ ਆਪਣੇ ਅਕਾਉਂਟ ਤੋਂ ਬਾਹਰ ਆਉਂਗੇ।
ਤੁਸੀਂ ਆਪਣੇ ਖਾਤੇ ਅਤੇ ਪਾਸਵਰਡ ਦੀ ਗੁਪਤਤਾ ਕਾਇਮ ਰੱਖਣ ਅਤੇ ਆਪਣੇ ਖਾਤੇ ਜਾਂ ਪਾਸਵਰਡ ਦੇ ਸੰਬੰਧ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ।
ਤੁਸੀਂ [email protected] ‘ਤੇ ਬੇਨਤੀ ਦਰਜ ਕਰਕੇ ਆਪਣੇ ਖਾਤੇ ਨੂੰ ਕਿਸੇ ਵੀ ਸਮੇਂ ਮਿਟਾ/ਅਪੰਜੀਕ੍ਰਿਤ ਕਰ ਸਕਦੇ ਹੋ। ਤੁਹਾਡੇ ਖਾਤੇ ਨੂੰ ਮਿਟਾਉਣ ਤੋਂ ਪਹਿਲਾਂ ਸਾਨੂੰ ਤੁਹਾਡੇ ਖਾਤੇ ਦੀ ਤਸਦੀਕ ਕਰਨ ਦੇ ਯੋਗ ਬਣਾਉਣ ਲਈ Embibe ਨੂੰ ਯੂਜ਼ਰ ਤੋਂ ਹੋਰ ਜਿਆਦਾ ਜਾਣਕਾਰੀ ਦੀ ਲੋੜ ਹੋ ਸਕਦੀ ਹੈ।
6. ਯੂਜ਼ਰ ਕੰਟੈਂਟ
ਤੁਹਾਨੂੰ ਸਿਰਫ ਆਪਣੀ ਨਿੱਜੀ ਵਰਤੋਂ ਲਈ ਪਲੇਟਫਾਰਮ ਦੀ ਵਰਤੋਂ ਕਰਨ ਦੀ ਆਗਿਆ ਹੈ ਨਾ ਕਿ ਕਿਸੇ ਵਪਾਰਕ ਵਰਤੋਂ ਲਈ, ਜਦੋਂ ਤੱਕ Embibe ਦੁਆਰਾ ਸਪੱਸ਼ਟ ਤੌਰ ਤੇ ਆਗਿਆ ਨਹੀਂ ਦਿੱਤੀ ਜਾਂਦੀ। ਪਲੇਟਫਾਰਮ ਵਿੱਚ ਯੂਜ਼ਰ ਕੰਟੈਂਟ ਨੂੰ ਪੋਸਟ ਕਰਕੇ, ਜਮ੍ਹਾਂ ਕਰਾ ਕੇ ਜਾਂ ਪ੍ਰਸਾਰਿਤ ਕਰਕੇ, ਤੁਹਾਡੇ ਦੁਆਰਾ ਪੰਜੀਕਰਣ ਲਈ ਜਮ੍ਹਾਂ ਕੀਤੀ ਗਈ ਜਾਣਕਾਰੀ ਤੋਂ ਇਲਾਵਾ, ਵਿਸ਼ਵਵਿਆਪੀ, ਗੈਰ-ਵਿਸ਼ੇਸ਼, ਰਾਇਲਟੀ ਮੁਕਤ, ਪੂਰੀ ਤਰ੍ਹਾਂ ਭੁਗਤਾਨ ਯੋਗ, ਕਾਪੀ ਕਰਨ ਦਾ ਲਾਇਸੈਂਸ, ਜਨਤਕ ਤੌਰ ‘ਤੇ ਡਿਸਪਲੇ, ਜਨਤਕ ਤੌਰ ‘ਤੇ ਪ੍ਰਦਰਸ਼ਨ, ਸੁਧਾਰ, ਅਨੁਵਾਦ, ਯੂਜ਼ਰ ਕੰਟੈਂਟ ਦਾ ਅੰਸ਼ (ਪੂਰੇ ਜਾਂ ਅੰਸ਼ਕ ਰੂਪ ਵਿੱਚ) ਅਤੇ ਵੰਡਣਾ, ਕਿਸੇ ਵੀ ਉਦੇਸ਼ ਲਈ, ਕਿਸੇ ਵੀ ਮਾਧਿਅਮ ਵਿੱਚ ਜਾਂ ਰਾਹੀਂ ਜਿਸਨੂੰ ਹੁਣ ਜਾਣਿਆ ਜਾਂਦਾ ਹੈ ਜਾਂ ਇਸ ਤੋਂ ਬਾਅਦ ਲੱਭਿਆ ਗਿਆ ਹੈ।
ਸਾਡੇ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਯੂਜ਼ਰ ਕੰਟੈਂਟ ਨੂੰ ਪੋਸਟ ਕਰਕੇ, ਜਮ੍ਹਾਂ ਕਰਾ ਕੇ ਜਾਂ ਸੰਚਾਰਿਤ ਕਰਕੇ, ਤੁਸੀਂ ਉਸ ਜਾਣਕਾਰੀ ਨੂੰ ਸਾਡੇ ਕੋਲ ਸਟੋਰ ਕਰਨ, ਅਤੇ ਪੋਸਟਿੰਗ, ਰੱਖ -ਰਖਾਵ ਅਤੇ ਮਾਰਕੀਟਿੰਗ ਲਈ ਅਜਿਹੀ ਯੂਜ਼ਰ ਕੰਟੈਂਟ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਹੋ। ਤੁਸੀਂ ਸਹਿਮਤ ਹੋ ਅਤੇ ਸਮਝਦੇ ਹੋ ਕਿ ਤੁਹਾਨੂੰ ਪਲੇਟਫਾਰਮ ‘ਤੇ ਅਜਿਹੇ ਯੂਜ਼ਰ ਕੰਟੈਂਟ ਨੂੰ ਦਰਜ ਕਰਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਯੂਜ਼ਰ ਕੰਟੈਂਟ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ। ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ ਕਿ ਯੂਜ਼ਰ ਦੁਆਰਾ Embibe ਨੂੰ ਪ੍ਰਦਾਨ ਕੀਤਾ ਗਿਆ ਯੂਜ਼ਰ ਕੰਟੈਂਟ ਦੇ ਨਤੀਜੇ ਵਜੋਂ ਸਾਰੇ ਦਾਅਵਿਆਂ ਦੇ ਲਈ ਤੁਸੀਂ Embibe ਨੂੰ ਬਚਾਓਂਗੇ, ਅਤੇ ਹਾਨੀਰਹਿਤ ਰੱਖੋਂਗੇ।
ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ Embibe ਨੂੰ ਯੂਜ਼ਰ ਦੁਆਰਾ ਮੁਹੱਈਆ ਕੀਤੀ ਗਈ ਕਿਸੇ ਵੀ ਯੂਜ਼ਰ ਕੰਟੈਂਟ ਤੱਕ ਪਹੁੰਚ ਨੂੰ ਅਸਵੀਕਾਰ ਕਰਨ, ਹਟਾਉਣ, ਸੰਪਾਦਿਤ ਕਰਨ, ਜਾਂ ਹਿਲਾਉਣ ਜਾਂ ਰੋਕਣ ਦਾ ਅਧਿਕਾਰ ਹੈ। ਹਾਲਾਂਕਿ, ਯੂਜ਼ਰ ਕੰਟੈਂਟ ਦੀ ਸਟੀਕਤਾ ਅਤੇ ਸ਼ੁੱਧਤਾ ਦਾ ਜ਼ਿਕਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਰਹਿੰਦੀ ਹੈ।
ਤੁਸੀਂ ਸਵੀਕਾਰ ਕਰਦੇ ਹੋ ਅਤੇ ਸਹਿਮਤੀ ਦਿੰਦੇ ਹੋ ਕਿ ਪਲੇਟਫਾਰਮ ਦੇ ਕਿਸੇ ਵੀ ਯੂਜ਼ਰ ਦੁਆਰਾ ਜਮ੍ਹਾਂ, ਪ੍ਰਸਾਰਿਤ ਜਾਂ ਪੋਸਟ ਕੀਤੀ ਗਈ ਕਿਸੇ ਵੀ ਵਿਸ਼ੇ ਦਾ ਕੰਟੈਂਟ ਲਈ ਨਾ ਤਾਂ Embibe ਅਤੇ ਨਾ ਹੀ ਕੋਈ ਤੀਜਾ ਧਿਰ ਸੇਵਾ ਪ੍ਰਦਾਤਾ ਜ਼ਿੰਮੇਵਾਰ ਹਨ।
ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਤੁਸੀਂ, ਕੋਈ ਵੀ ਸਮੱਗਰੀ, ਕੰਟੈਂਟ ਅਤੇ ਉਸਦੀ ਵਿਵਸਥਾਵਾਂ ਜੋ Embibe ਕੰਟੈਂਟ ਜਾਂ Embibe ਦੇ ਕੰਟੈਂਟ ਦੇ ਦਿਸ਼ਾ ਨਿਰਦੇਸ਼ਾਂ, ਗੋਪਨੀਯਤਾ ਨੀਤੀ, ਜਾਂ ਕੰਪਨੀ ਦੀ ਕਿਸੇ ਹੋਰ ਨੀਤੀ ਦੇ ਉਲਟ ਹੈ, ਜਿਸ ਨੂੰ ਸਮੇਂ-ਸਮੇਂ ਤੇ ਅਪਡੇਟ ਕੀਤਾ ਜਾਂਦਾ ਹੈ ਜਾਂ ਜੋ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੇ ਉਲਟ ਹੈ, Embibe ਸੇਵਾਵਾਂ ‘ਤੇ ਅਪਲੋਡ ਨਹੀਂ ਕਰੋਗੇ। ਜੇ ਅਜਿਹੀ ਕੋਈ ਸਮੱਗਰੀ Embibe ਸੇਵਾਵਾਂ ਅਤੇ ਤੁਹਾਡੇ ਖਾਤੇ ਵਿੱਚ ਕਿਸੇ ਵੀ ਤਰੀਕੇ ਨਾਲ ਅਤੇ ਕਿਸੇ ਵੀ ਕਾਰਨ ਕਰਕੇ ਅਪਲੋਡ ਕੀਤੀ ਜਾਂਦੀ ਹੈ, ਤਾਂ ਤੁਸੀਂ ਇਹ ਯਕੀਨੀ ਕਰੋਗੇ ਕਿ ਅਜਿਹੀ ਸਮੱਗਰੀ ਨੂੰ Embibe ਸੇਵਾਵਾਂ ਅਤੇ ਤੁਹਾਡੇ ਖਾਤੇ ਤੋਂ ਤੁਰੰਤ ਹਟਾ ਦਿੱਤਾ ਗਿਆ ਹੈ।
7. ਪਲੇਟਫਾਰਮ ‘ਤੇ ਪੋਸਟ ਕੀਤੀ ਗਈ ਸਮੱਗਰੀ
ਤੁਸੀਂ ਸਮਝਦੇ ਹੋ ਕਿ ਕੋਈ ਵੀ ਸਮੱਗਰੀ, ਕੰਟੈਂਟ ਅਤੇ ਇਸਦੇ ਪ੍ਰਬੰਧ ਜੋ “Embibe ਕੰਟੈਂਟ” ਜਾਂ “Embibe ਸਮੱਗਰੀ” ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਜੋ Embibe ਦੀ ਮਲਕੀਅਤ ਜਾਂ ਲਾਇਸੈਂਸਸ਼ੁਦਾ ਹੈ, ਜੋ ਕਾਪੀਰਾਈਟ ਜਾਂ ਦੂਜੇ ਬੌਧਿਕ ਸੰਪਤੀ ਅਧਿਕਾਰਾਂ ਦੇ ਅਧੀਨ ਤੀਜੀਆਂ ਧਿਰਾਂ ਦੇ ਕੋਲ ਹਨ। ਪਲੇਟਫਾਰਮ ਨੂੰ ਐਕਸੈਸ ਕਰਨਾ ਜਾਂ ਇਸਤੇਮਾਲ ਕਰਨਾ ਤੁਹਾਨੂੰ Embibe ਦੇ ਕਿਸੇ ਵੀ ਬੌਧਿਕ ਸੰਪਤੀ ਅਧਿਕਾਰਾਂ ਦੀ ਮਲਕੀਅਤ ਨਹੀਂ ਦਿੰਦਾ
ਪਲੇਟਫਾਰਮ ਵਿੱਚ ਪੋਸਟ ਕੀਤਾ ਗਿਆ ਕੰਟੈਂਟ ਤੁਹਾਡੇ ਲਈ ਸਿਰਫ ਅਕਾਦਮਿਕ ਉਦੇਸ਼ਾਂ ਦੇ ਲਈ ਅਤੇ ਅਜਿਹੇ ਹੋਰ ਉਦੇਸ਼ਾਂ ਲਈ ਉਪਲੱਬਧ ਕਰਾਇਆ ਗਿਆ ਹੈ ਜਿਸਦੀ Embibe ਦੁਆਰਾ ਸਪੱਸ਼ਟ ਤੌਰ ਤੇ ਆਗਿਆ ਦਿੱਤੀ ਜਾ ਸਕਦੀ ਹੈ।
ਤੁਹਾਨੂੰ ਪਲੇਟਫਾਰਮ ‘ਤੇ ਪੇਸ਼ ਕੀਤੀ ਗਈ ਸਮੱਗਰੀ ਦੇ ਕਿਸੇ ਵੀ ਹਿੱਸੇ ਜਾਂ ਅੰਸ਼ ਨੂੰ ਡਾਊਨਲੋਡ, ਕਾਪੀ, ਫੋਟੋਸ਼ੂਟ ਜਾਂ ਸੰਚਾਰਿਤ ਕਰਨ ਦੀ ਆਗਿਆ ਨਹੀਂ ਹੈ।
8. ਮੁਫਤ ਸਮੱਗਰੀ
ਪਲੇਟਫਾਰਮ ਤੇ ਪੰਜੀਕਰਣ ਕਰਨ ਤੋਂ ਬਾਅਦ ਯੂਜ਼ਰ ਨੂੰ ਕੁਝ ਮੁਫਤ ਕੰਟੈਂਟ ਪ੍ਰਦਾਨ ਕੀਤਾ ਜਾ ਸਕਦਾ ਹੈ। ਅਜਿਹਾ ਮੁਫਤ ਕੰਟੈਂਟ Embibe-AI ਇੰਟੈਲੀਜੈਂਸ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਯੂਜ਼ਰ ਨੂੰ ਸੂਚਨਾ ਦਿੱਤੇ ਜਾਣ ਦੇ ਬਾਅਦ ਕਿਸੇ ਵੀ ਸਮੇਂ ਭੁਗਤਾਨ ਕੀਤੀ ਗਈ ਸਬਸਕ੍ਰਿਪਸ਼ਨ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
9. EMBIBE ਲਾਇਸੈਂਸ ਗ੍ਰਾਂਟ
ਵਰਤੋਂ ਦੀਆਂ ਸ਼ਰਤਾਂ ਦੇ ਇਹਨਾਂ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ, Embibe ਤੁਹਾਨੂੰ ਪਲੇਟਫਾਰਮ ਨੂੰ ਐਕਸੈਸ ਕਰਨ ਲਈ ਇੱਕ ਨਿੱਜੀ, ਸੀਮਿਤ, ਗੈਰ-ਵਿਸ਼ੇਸ਼, ਗੈਰ-ਤਬਾਦਲਾਯੋਗ, ਗੈਰ-ਉਪ-ਲਾਇਸੈਂਸਯੋਗ, ਰੱਦ ਕਰਨ ਯੋਗ ਲਾਇਸੈਂਸ ਦਿੰਦਾ ਹੈ। ਇਹਨਾਂ ਵਰਤੋਂ ਦੀਆਂ ਸ਼ਰਤਾਂ ਦੇ ਅਧੀਨ ਪਹੁੰਚ ਅਤੇ ਵਰਤੋਂ ਦੀ ਇਸ ਸੀਮਿਤ ਗ੍ਰਾਂਟ ਨੂੰ ਛੱਡ ਕੇ, ਅਸੀਂ ਤੁਹਾਨੂੰ ਪਲੇਟਫਾਰਮ ਦਾ ਕੋਈ ਹੋਰ ਅਧਿਕਾਰ ਨਹੀਂ ਦਿੰਦੇ।
ਪਲੇਟਫਾਰਮ ਦੀ ਤੁਹਾਡੀ ਵਰਤੋਂ ਲਈ ਇੱਕ ਸ਼ਰਤ ਦੇ ਰੂਪ ਵਿੱਚ ਤੁਸੀਂ ਇਸ ਦੁਆਰਾ ਪ੍ਰਤੀਨਿਧਤਾ ਕਰਦੇ ਹੋ ਅਤੇ ਗਰੰਟੀ ਦਿੰਦੇ ਹੋ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਉਪਾਅ, ਵਿਧੀ ਜਾਂ ਸਾਧਨ (ਸੌਫਟਵੇਅਰ ਜਾਂ ਹਾਰਡਵੇਅਰ) ਦੀ ਵਰਤੋਂ ਨਹੀਂ ਕਰੋਗੇ ਜੋ ਪਲੇਟਫਾਰਮ ਦੇ ਕੰਮਕਾਜ ਜਾਂ ਕਿਸੇ ਵੀ ਤਰ੍ਹਾਂ ਦੀਆਂ Embibe ਸੇਵਾਵਾਂ ਵਿੱਚ ਵਿਘਨ ਪਾ ਸਕਦੇ ਹਨ।
10. ਪਾਬੰਦੀਆਂ
ਤੁਸੀਂ ਸਹਿਮਤ ਹੋ, ਮੰਨਦੇ ਹੋ ਅਤੇ ਪੁਸ਼ਟੀ ਕਰਦੇ ਹੋ ਕਿ ਪਲੇਟਫਾਰਮ ਦੀ ਤੁਹਾਡੀ ਵਰਤੋਂ ਹੇਠ ਲਿਖੇ ਬੱਝਵੇਂ ਸਿਧਾਂਤਾਂ ਦੁਆਰਾ ਸਖਤੀ ਨਾਲ ਨਿਯੰਤਰਿਤ ਕੀਤੀ ਜਾਏਗੀ ਅਤੇ ਤੁਸੀਂ ਸਹਿਮਤ ਹੋ ਕਿ ਤੁਸੀਂ ਅਜਿਹਾ ਨਹੀਂ ਕਰੋਗੇ:
10.1. ਸਾਡੇ ਪਲੇਟਫਾਰਮ ਦੀ ਕਿਸੇ ਸੁਰੱਖਿਆ ਫ਼ੀਚਰ ਨੂੰ ਹਰਾਉਣਾ, ਨੁਕਸਾਨ ਜਾਂ ਦਖਲਅੰਦਾਜ਼ੀ, ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼।
10.2. ਧੋਖਾਧੜੀ, ਕਿਸੇ ਵੀ ਧੋਖਾਧੜੀ ਦੇ ਤਰੀਕਿਆਂ ਦੀ ਵਰਤੋਂ ਜਾਂ ਕਿਸੇ ਹੋਰ ਸੌਫਟਵੇਅਰ ਦੇ ਨਿਯਮਾਂ ਜਾਂ ਉਦੇਸ਼ ਸੰਚਾਲਨ ਤੋਂ ਬਚਣਾ ਜਾਂ ਉਲੰਘਣਾ ਕਰਨੀ, ਅਤੇ ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨੀ।
10.3. ਤੁਹਾਡੇ ਰਾਹੀਂ ਸਾਡੇ ਪਲੇਟਫਾਰਮ ਦੇ ਰਾਹੀਂ ਪ੍ਰਸਤੁਤ ਕੀਤੀ ਗਈ ਜਾਣਕਾਰੀ ਜਾਂ ਯੂਜ਼ਰ ਕੰਟੈਂਟ ਤੋਂ ਇਲਾਵਾ, ਸਾਡੇ ਪਲੇਟਫਾਰਮ ਦੇ ਕਿਸੇ ਵੀ ਕੰਟੈਂਟ ਨੂੰ ਬਦਲਣਾ।
10.4. ਕਿਸੇ ਵੀ ਵਪਾਰਕ ਉਦੇਸ਼ ਲਈ, ਪਲੇਟਫਾਰਮ ਦੀ ਕਿਸੇ ਵੀ ਸਮੱਗਰੀ ਜਾਂ ਹਿੱਸੇ ਜਾਂ ਕਿਸੇ ਵੀ ਪਹੁੰਚ ਲਈ, ਦੁਬਾਰਾ ਤਿਆਰ ਕਰਨਾ, ਡੁਪਲੀਕੇਟ, ਕਾਪੀ ਕਰਨਾ, ਵੇਚਣਾ, ਵਪਾਰ ਕਰਨਾ ਜਾਂ ਸ਼ੋਸ਼ਣ ਕਰਨਾ, Embibe ਦੀ ਪੂਰਵ ਲਿਖਤੀ ਆਗਿਆ ਤੋਂ ਬਿਨਾਂ, ਉਪਭੋਗਤਾ ਦੀ ਸਮੱਗਰੀ ਜਾਂ ਪੰਜੀਕਰਨ ਦੀ ਜਾਣਕਾਰੀ ਨੂੰ ਛੱਡ ਕੇ, ਜੋ ਤੁਸੀਂ ਪਲੇਟਫਾਰਮ ਰਾਹੀਂ ਜਮ੍ਹਾਂ ਜਾਂ ਪੋਸਟ ਕੀਤੀ ਹੈ।
10.5. ਪਲੇਟਫਾਰਮ ਨੂੰ ਜਾਂ ਇਸਦੇ ਰਾਹੀਂ ਸੰਚਾਰ ਤਿਆਰ ਕਰਨ ਅਤੇ ਭੇਜਣ ਲਈ ਕਿਸੇ ਵੀ ਸਵੈਚਲਿਤ ਪ੍ਰਣਾਲੀ, ਸੌਫਟਵੇਅਰ ਜਾਂ ਉਪਕਰਣ ਦੀ ਵਰਤੋਂ ਜਾਂ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਅਤੇ ਨਾ ਹੀ ਤੁਸੀਂ ਪਲੇਟਫਾਰਮ ਦੇ ਉਪਯੋਗ ਦੁਆਰਾ ਜਾਂ ਇਸਦੇ ਸੰਬੰਧ ਵਿੱਚ ਕਿਸੇ ਵੀ ਵਿਅਕਤੀ ਨੂੰ ਤੰਗ ਜਾਂ ਪਰੇਸ਼ਾਨ ਕਰੋਗੇ।
10.6. ਸਰਚ ਇੰਜਨ ਅਤੇ ਪਲੇਟਫਾਰਮ ‘ਤੇ ਉਪਲੱਬਧ ਸਰਚ ਏਜੰਟਾਂ ਤੋਂ ਇਲਾਵਾ ਕਿਸੇ ਹੋਰ ਪਲੇਟਫਾਰਮ ਨੂੰ ਨੈਵੀਗੇਟ ਕਰਨ ਜਾਂ ਖੋਜਣ ਲਈ ਕਿਸੇ ਵੀ ਇੰਜਨ, ਸੌਫਟਵੇਅਰ, ਟੂਲ, ਏਜੰਟ, ਜਾਂ ਹੋਰ ਉਪਕਰਣ ਜਾਂ ਵਿਧੀ (ਸਮੇਤ, ਬਿਨਾਂ ਕਿਸੇ ਸੀਮਾ ਦੇ, ਬ੍ਰਾਉਜ਼ਰ, ਸਪਾਈਡਰ, ਰੋਬੋਟ, ਅਵਤਾਰ, ਜਾਂ ਬੁੱਧੀਮਾਨ ਏਜੰਟ) ਦੀ ਵਰਤੋਂ ਜਾਂ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ।
10.7. ਪਲੇਟਫਾਰਮ ਦੁਆਰਾ ਕੋਈ ਵੀ ਗੈਰਕਾਨੂੰਨੀ ਸਮੱਗਰੀ, ਜਾਂ ਕੋਈ ਵੀ ਸਮੱਗਰੀ ਜਿਸ ਵਿੱਚ ਸੌਫਟਵੇਅਰ ਵਾਇਰਸ ਜਾਂ ਕੋਈ ਹੋਰ ਕੰਪਿਊਟਰ ਕੋਡ ਸ਼ਾਮਲ ਹੈ, ਨੂੰ ਕਿਸੇ ਵੀ ਕੰਪਿਊਟਰ ਸੌਫਟਵੇਅਰ ਜਾਂ ਹਾਰਡਵੇਅਰ ਜਾਂ ਦੂਰਸੰਚਾਰ ਉਪਕਰਣਾਂ ਦੀ ਕਾਰਜਕੁਸ਼ਲਤਾ ਵਿੱਚ ਵਿਘਨ ਪਾਉਣ ਲਈ ਅਪਲੋਡ, ਪੋਸਟ, ਸੰਚਾਰ, ਸਾਂਝਾ ਜਾਂ ਹੋਰ ਰੂਪ ਵਿੱਚ ਉਪਲੱਬਧ ਕਰਾਉਣਾ।
10.8. ਅਸ਼ਲੀਲ, ਜਿਨਸੀ ਤੌਰ ਤੇ ਸਪੱਸ਼ਟ, ਨਫ਼ਰਤ ਭਰੀ, ਡਰਾਉਣ ਵਾਲੀ ਜਾਂ ਧਮਕੀ ਦੇਣ ਵਾਲੀ ਜਾਂ ਕਿਸੇ ਵੀ ਤੀਜੀ ਧਿਰ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਕੋਈ ਵੀ ਸਮੱਗਰੀ ਅਪਲੋਡ, ਸੰਚਾਰਿਤ ਜਾਂ ਪੋਸਟ ਕਰਨੀ।
10.9. ਪਲੇਟਫਾਰਮ ਦੀ ਵਰਤੋਂ ਅਪਮਾਨਜਨਕ, ਅਸ਼ਲੀਲ, ਜਿਨਸੀ ਸ਼ੋਸ਼ਣ, ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ, ਕਿਸੇ ਹੋਰ ਦੀ ਗੋਪਨੀਯਤਾ ‘ਤੇ ਹਮਲਾ ਕਰਨ ਵਾਲੀ ਸਮੱਗਰੀ ਨੂੰ ਅਪਲੋਡ, ਸੋਧਣ, ਪ੍ਰਕਾਸ਼ਤ ਕਰਨ, ਪੋਸਟ ਕਰਨ, ਪ੍ਰਸਾਰਿਤ ਕਰਨ ਜਾਂ ਸਾਂਝਾ ਕਰਨ ਲਈ ਕਰਨਾ।
10.10. ਸਮੇਤ ਸਰੀਰਕ ਗੋਪਨੀਯਤਾ, ਲਿੰਗ ਦੇ ਅਧਾਰ ਤੇ ਅਪਮਾਨਜਨਕ ਜਾਂ ਪਰੇਸ਼ਾਨ ਕਰਨ ਵਾਲੀ, ਅਪਮਾਨਜਨਕ,
10.11. ਜਾਤੀ ਜਾਂ ਨਸਲੀ ਤੌਰ ‘ਤੇ ਇਤਰਾਜ਼ਯੋਗ, ਮਨੀ ਲਾਂਡਰਿੰਗ ਨਾਲ ਸੰਬੰਧਤ ਜਾਂ ਉਤਸ਼ਾਹਤ ਕਰਨ ਵਾਲਾ ਜਾਂ
10.12.ਜੂਏਬਾਜ਼ੀ, ਜਾਂ ਨਹੀਂ ਤਾਂ ਲਾਗੂ ਕਾਨੂੰਨਾਂ ਦੇ ਅਸੰਗਤ ਜਾਂ ਇਸਦੇ ਉਲਟ।
10.13. ਕਿਸੇ ਵੀ ਢੰਗ ਨਾਲ, ਕਿਸੇ ਵੀ ਵਪਾਰਕ ਜਾਂ ਕਾਰੋਬਾਰੀ ਵਰਤੋਂ ਲਈ ਕਿਸੇ ਵੀ ਮਲਕੀਅਤ ਦੀ ਜਾਣਕਾਰੀ ਦੀ ਨਕਲ ਜਾਂ ਵੰਡ, ਸਾਡੀ ਪੂਰਵ ਲਿਖਤੀ ਆਗਿਆ ਨੂੰ ਛੱਡ ਕੇ।
10.14. ਸੋਧਣਾ, ਸੰਪਾਦਿਤ ਕਰਨਾ ਜਾਂ ਬਦਲਣਾ ਜਾਂ ਕਿਸੇ ਹੋਰ ਤਰੀਕੇ ਨਾਲ ਕਾਗਜ਼ ਦਾ ਕੋਈ ਵੀ ਡੈਰੀਵੇਟਿਵ ਕੰਮ ਕਰਨਾ ਜਾਂ ਕਿਸੇ ਵੀ ਸਮੱਗਰੀ ਦੀਆਂ ਡਿਜੀਟਲ ਕਾਪੀਆਂ ਜੋ ਤੁਸੀਂ ਛਾਪੀਆਂ ਜਾਂ ਡਾਊਨਲੋਡ ਕੀਤੀਆਂ ਹਨ।
10.15. ਪਲੇਟਫਾਰਮ ਦੇ ਦੂਜੇ ਯੂਜ਼ਰਸ ਨੂੰ ਅਣਚਾਹੀਆਂ ਪੇਸ਼ਕਸ਼ਾਂ, ਇਸ਼ਤਿਹਾਰ, ਪ੍ਰਸਤਾਵ ਜਾਂ ਜੰਕ ਮੇਲ ਜਾਂ ਸਪੈਮ ਭੇਜਣਾ।
10.16. ਰਿਵਰਸ ਇੰਜੀਨੀਅਰ, ਡੀਕੰਪਾਈਲ, ਵੱਖ ਕਰਨਾ ਜਾਂ ਨਹੀਂ ਤਾਂ ਪਲੇਟਫਾਰਮ ਜਾਂ ਇਸਦੇ ਕਿਸੇ ਵੀ ਹਿੱਸੇ ਦੇ ਸੋਰਸ ਕੋਡ ਨੂੰ ਲੱਭਣ ਦੀ ਕੋਸ਼ਿਸ਼, ਸਿਰਫ ਇਸ ਹੱਦ ਤੱਕ ਕਿ ਅਜਿਹੀ ਗਤੀਵਿਧੀ ਨੂੰ ਲਾਗੂ ਕਾਨੂੰਨ ਦੁਆਰਾ ਸਪੱਸ਼ਟ ਤੌਰ ਤੇ ਆਗਿਆ ਦਿੱਤੀ ਗਈ ਹੈ।
10.17. ਪਲੇਟਫਾਰਮ ਦੇ ਸੰਚਾਲਨ ਵਿੱਚ ਵਿਘਨ ਪਾਉਣ ਜਾਂ ਨੁਕਸਾਨ ਪਹੁੰਚਾਉਣ, ਕਿਸੇ ਵੀ ਕੰਪਿਊਟਰ ਸੋਰਸ ਦੀ ਕਾਰਜਕੁਸ਼ਲਤਾ ਵਿੱਚ ਵਿਘਨ ਪਾਉਣ, ਨਸ਼ਟ ਕਰਨ ਜਾਂ ਸੀਮਤ ਕਰਨ ਦੇ ਉਦੇਸ਼ ਨਾਲ ਵਾਇਰਸ, ਐਡਵੇਅਰ, ਸਪਾਈਵੇਅਰ, ਵਰਮ, ਜਾਂ ਹੋਰ ਖਤਰਨਾਕ ਕੋਡ ਨੂੰ ਅਪਲੋਡ ਜਾਂ ਹੋਰ ਪ੍ਰਸਾਰਿਤ ਕਰਨਾ।
10.18. ਕਿਸੇ ਵੀ ਜਾਣਕਾਰੀ ਨੂੰ ਅਪਲੋਡ, ਸੋਧ, ਪ੍ਰਕਾਸ਼ਿਤ, ਪ੍ਰਸਾਰਿਤ, ਸਟੋਰ, ਅਪਡੇਟ ਜਾਂ ਸਾਂਝਾ ਨਾ ਕਰਨਾ, ਜੋ ਬੱਚਿਆਂ ਲਈ ਨੁਕਸਾਨਦੇਹ ਹੈ;
10.19. ਜੋ ਫਿਲਹਾਲ ਲਾਗੂ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦੀ ਹੈ;
10.20. ਸੰਦੇਸ਼ ਦੇ ਮੂਲ ਬਾਰੇ ਪਾਉਣ ਵਾਲੇ ਨੂੰ ਧੋਖਾ ਦਿੰਦੀ ਹੈ ਜਾਂ ਗੁਮਰਾਹ ਕਰਦੀ ਹੈ ਜਾਂ ਜਾਣਬੁੱਝ ਕੇ ਅਤੇ ਬੇਧਿਆਨੇ ਅਜਿਹੀ ਕੋਈ ਵੀ ਜਾਣਕਾਰੀ ਦਿੰਦੀ ਹੈ ਜੋ ਕਿ ਪ੍ਰਤੱਖ ਤੌਰ ‘ਤੇ ਗਲਤ ਜਾਂ ਗੁੰਮਰਾਹਕੁੰਨ ਹੈ ਪਰ ਇਸ ਨੂੰ ਇੱਕ ਤੱਥ ਮੰਨਿਆ ਜਾ ਸਕਦਾ ਹੈ;
10.21. ਕਿਸੇ ਹੋਰ ਵਿਅਕਤੀ ਦੀ ਨਕਲ ਕਰਦੀ ਹੈ;
10.22. ਭਾਰਤ ਦੀ ਏਕਤਾ, ਅਖੰਡਤਾ, ਰੱਖਿਆ, ਸੁਰੱਖਿਆ ਜਾਂ ਪ੍ਰਭੂਸੱਤਾ, ਵਿਦੇਸ਼ੀ ਰਾਜਾਂ ਨਾਲ ਦੋਸਤਾਨਾ ਸੰਬੰਧਾਂ, ਜਾਂ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਂਦੀ ਹੈ, ਜਾਂ ਕਿਸੇ ਵੀ ਬੋਧਯੋਗ ਅਪਰਾਧ ਲਈ ਕਮਿਸ਼ਨ ਨੂੰ ਭੜਕਾਉਂਦੀ ਹੈ ਜਾਂ ਕਿਸੇ ਅਪਰਾਧ ਦੀ ਜਾਂਚ ਨੂੰ ਰੋਕਦੀ ਹੈ ਜਾਂ ਦੂਜੇ ਦੇਸ਼ ਦਾ ਅਪਮਾਨ ਕਰ ਰਹੀ ਹੈ;
10.23. ਜੋ ਸਖਤੀ ਨਾਲ ਗਲਤ ਅਤੇ ਝੂਠ ਹੈ, ਅਤੇ ਕਿਸੇ ਵਿਅਕਤੀ, ਇਕਾਈ ਜਾਂ ਏਜੰਸੀ ਨੂੰ ਵਿੱਤੀ ਲਾਭ ਲਈ ਗੁਮਰਾਹ ਕਰਨ ਜਾਂ ਪਰੇਸ਼ਾਨ ਕਰਨ ਜਾਂ ਕਿਸੇ ਵਿਅਕਤੀ ਨੂੰ ਕੋਈ ਸੱਟ ਪਹੁੰਚਾਉਣ ਦੇ ਇਰਾਦੇ ਨਾਲ, ਕਿਸੇ ਵੀ ਰੂਪ ਵਿੱਚ ਲਿਖੀ ਜਾਂ ਪ੍ਰਕਾਸ਼ਤ ਕੀਤੀ ਗਈ ਹੈ;
10.24. ਸਾਡੇ ਪਲੇਟਫਾਰਮ ਦੀ ਵਰਤੋਂ ਉਸ ਸਮੱਗਰੀ ਨੂੰ ਪੋਸਟ ਕਰਨ, ਸੰਚਾਰਿਤ ਕਰਨ ਜਾਂ ਸਾਂਝਾ ਕਰਨ ਲਈ ਕਰਨੀ ਜੋ ਤੁਸੀਂ ਨਹੀਂ ਬਣਾਈ ਹੈ ਜਾਂ ਜਿਸਦੀ ਵਰਤੋਂ ਕਰਨ ਦੀ ਤੁਹਾਨੂੰ ਇਜਾਜ਼ਤ ਨਹੀਂ ਹੈ।
10.25. ਕਿਸੇ ਵੀ ਵਪਾਰਕ ਵਰਤੋਂ ਲਈ ਪਲੇਟਫਾਰਮ ਦੀ ਵਰਤੋਂ ਕਰਨੀ ਕਿਉਂਕਿ ਪਲੇਟਫਾਰਮ ਸਿਰਫ ਸਾਡੀ ਪਹਿਲਾਂ ਲਿਖਤੀ ਆਗਿਆ ਨੂੰ ਛੱਡ ਕੇ ਨਿੱਜੀ, ਗੈਰ-ਵਪਾਰਕ ਵਰਤੋਂ ਲਈ ਹੈ।
11. ਦੇਣਦਾਰੀ ਦਾ ਬੇਦਾਆਵਾ
11.1 Embibe ਅਤੇ/ਜਾਂ ਇਸ ਨਾਲ ਸੰਬੰਧਿਤ ਅਧਿਕਾਰੀ ਕਿਸੇ ਵੀ ਉਦੇਸ਼ ਲਈ ਐਪਲੀਕੇਸ਼ਨ ਵਿੱਚ ਮੌਜੂਦ ਸੂਚਨਾ, ਸਾਫਟਵੇਅਰ ਅਤੇ Embibe ਸੇਵਾਵਾਂ ਦੀ ਵਰਤੋਂ ਦੀ ਅਨੁਕੂਲਤਾ, ਸੁਮੇਲ, ਸੰਪੂਰਨਤਾ, ਭਰੋਸੇਯੋਗਤਾ, ਉਪਲੱਬਧਤਾ, ਸਮਾਂ -ਸੀਮਾ ਅਤੇ ਸਟੀਕਤਾ ਬਾਰੇ ਕੋਈ ਪ੍ਰਤੀਨਿਧਤਾ ਨਹੀਂ ਕਰਦੇ। ਸਾਰੀ ਜਾਣਕਾਰੀ, ਸੌਫਟਵੇਅਰ ਅਤੇ Embibe ਸੇਵਾਵਾਂ ਕਿਸੇ ਵੀ ਕਿਸਮ ਦੀ ਵਾਰੰਟੀ ਦੇ ਬਗੈਰ “ਜਿਵੇਂ ਹੈ” ਦੇ ਤਹਿਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Embibe ਅਤੇ / ਜਾਂ ਇਸਦੇ ਨਾਲ ਸੰਬੰਧਿਤ ਪੂਰਤੀਕਰਤਾ ਇਸ ਜਾਣਕਾਰੀ ਨਾਲ ਸੰਬੰਧਿਤ ਸਾਰੀਆਂ ਵਾਰੰਟੀਆਂ ਅਤੇ ਸ਼ਰਤਾਂ, ਸਾਫਟਵੇਅਰ, ਅਤੇ Embibe ਸੇਵਾਵਾਂ, ਸਮੇਤ ਸਾਰੀਆਂ ਅਪ੍ਰਤੱਖ ਵਾਰੰਟੀਆਂ ਅਤੇ ਅਨੁਕੂਲ ਸ਼ਰਤਾਂ, ਇੱਕ ਖਾਸ ਕੰਮ ਲਈ ਯੋਗਤਾ, ਸਿਰਲੇਖ ਅਤੇ ਗੈਰ-ਉਲੰਘਣਾ ਦਾ ਬੇਦਾਆਵਾ ਕਰਦੇ ਹਨ।
11.2 ਤੁਸੀਂ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਸਹਿਮਤ ਹੋ ਕਿ Embibe ਤੁਹਾਡੇ ਪ੍ਰਸਾਰਣ ਜਾਂ ਡਾਟਾ, ਕਿਸੇ ਵੀ ਸਮੱਗਰੀ ਜਾਂ ਡੇਟਾ, ਭੇਜਿਆ ਗਿਆ ਜਾਂ ਪ੍ਰਾਪਤ ਕੀਤਾ ਗਿਆ ਡਾਟਾ ਜਾਂ ਨਹੀਂ ਭੇਜਿਆ ਗਿਆ ਜਾਂ ਨਹੀਂ ਪ੍ਰਾਪਤ ਕੀਤਾ ਗਿਆ ਡਾਟਾ, ਜਾਂ ਪਲੈਟਫਾਰਮ ਰਾਹੀਂ ਦਾਖਲ ਕੀਤੇ ਗਏ ਕਿਸੇ ਵੀ ਲੈਣ-ਦੇਣ ਲਈ ਅਣਅਧਿਕਾਰਤ ਪਹੁੰਚ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
11.3 ਤੁਸੀਂ ਵਿਸ਼ੇਸ਼ ਤੌਰ ‘ਤੇ ਸਹਿਮਤ ਹੋ ਕਿ Embibe ਕਿਸੇ ਹੋਰ ਦੇ ਅਧਿਕਾਰਾਂ ਦੀ ਉਲੰਘਣਾ ਲਈ, ਜਵਾਬਦੇਹ ਜਾਂ ਜ਼ਿੰਮੇਵਾਰ ਨਹੀਂ ਹੈ, ਜਿਸ ਵਿੱਚ ਬੌਧਿਕ ਸੰਪਤੀ ਦੇ ਅਧਿਕਾਰ ਸ਼ਾਮਲ ਹਨ। ਤੁਸੀਂ ਖਾਸ ਤੌਰ ‘ਤੇ ਸਹਿਮਤ ਹੋ ਕਿ ਕਿਸੇ ਵੀ ਤੀਜੀ ਧਿਰ ਦੁਆਰਾ ਐਪਲੀਕੇਸ਼ਨ ਵਿੱਚ ਸ਼ਾਮਲ ਕੀਤੀ ਗਈ ਅਤੇ/ਜਾਂ ਸ਼ਾਮਲ ਕੀਤੀ ਗਈ ਕਿਸੇ ਵੀ ਸੇਵਾ ਲਈ Embibe ਜਵਾਬਦੇਹ ਨਹੀਂ ਹੈ।
11.4 Embibe ਸਾਰੀਆਂ ਸੰਚਾਲਨ ਪ੍ਰਣਾਲੀਆਂ, ਸਮਾਰਟ ਫ਼ੋਨ, ਨੈਟਵਰਕ, ਉਹਨਾਂ ਦੇ ਸਾਰੇ ਸੰਸਕਰਣਾਂ ਨੂੰ ਸ਼ਾਮਲ ਕਰਦੇ ਹੋਏ ਗਾਰੰਟੀਸ਼ੁਦਾ ਅਨੁਕੂਲਤਾ ਨਹੀਂ ਦਿੰਦਾ। ਸਮਾਰਟ ਫ਼ੋਨ, ਸਾਈਟ, ਅਤੇ ਸੌਫ਼ਟਵੇਅਰ, ਅਤੇ ਸੌਫਟਵੇਅਰ ਦੇ ਆਟੋਮੈਟਿਕ ਅਪਗ੍ਰੇਡਾਂ ਦੀ ਵਰਤੋਂ, ਕੰਪਿਊਟਰ ਜਾਂ ਸਮਾਰਟ ਫ਼ੋਨ ਆਪਰੇਟਿੰਗ ਸਿਸਟਮ, ਨੈਟਵਰਕ, ਅਤੇ ਐਪਲੀਕੇਸ਼ਨ ਸੌਫਟਵੇਅਰ ਜਿਹਨਾਂ ਲਈ ਅਪਗ੍ਰੇਡ ਦੀ ਲੋੜ ਹੋ ਸਕਦੀ ਹੈ।
11.5 ਤੁਹਾਡੇ ਫ਼ੋਨ ਜਾਂ ਡਿਵਾਈਸ ‘ਤੇ ਪਲੇਟਫਾਰਮ ਦੇ ਕਾਰਜ ਲਈ ਕੋਈ ਵੀ ਲੋੜ, ਜਿਵੇਂ ਕਿ ਉਪਯੁਕਤ ਬੈਟਰੀ ਬੈਕਅੱਪ, ਇੰਟਰਨੈਟ ਨੈੱਟਵਰਕ ਪ੍ਰਬਲਤਾ ਆਦਿ ਦੀ ਲੋੜ, ਤੁਹਾਡੀ ਜ਼ਿੰਮੇਵਾਰੀ ਹੈ।
11.6 ਕਿਸੇ ਵੀ ਘਟਨਾ ਵਿੱਚ Embibe ਅਤੇ/ਜਾਂ ਇਸ ਦੇ ਸੰਬੰਧਤ ਜ਼ਿੰਮੇਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿੱਧੇ, ਅਸਿੱਧੇ, ਦੰਡਾਤਮ, ਇਤਫਾਕੀਆ, ਵਿਸ਼ੇਸ਼, ਮਹੱਤਵਪੂਰਨ ਨੁਕਸਾਨਾਂ ਜਾਂ ਕਿਸੇ ਵੀ ਨੁਕਸਾਨਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਸਮੇਤ, ਬਿਨਾਂ ਕਿਸੇ ਸੀਮਾ ਦੇ, ਨੁਕਸਾਨ ਅਤੇ Embibe ਦੀ ਸੇਵਾ ਪ੍ਰਦਾਨ ਕਰਨ ਵਿੱਚ ਅਸਫਲਤਾ ਦੇ ਸਬੰਧ ਵਿੱਚ ਜਾਂ ਸੀਮਾਵਾਂ ਦੇ ਨੁਕਸਾਨ ਦੇ ਨਾਲ, ਸੌਫਟਵੇਅਰ ਅਤੇ Embibe ਸੇਵਾਵਾਂ, ਜਾਂ ਕਿਸੇ ਹੋਰ ਜਾਣਕਾਰੀ ਦੇ ਲਈ, ਕਿਸੇ ਹੋਰ ਕੰਮ ਦੇ ਬਾਰੇ ਵਿੱਚ, ਕਿਸੇ ਵੀ ਜਾਣਕਾਰੀ, ਸੌਫਟਵੇਅਰ, ਲਾਪਰਵਾਹੀ, ਸਖਤ ਦੇਣਦਾਰੀ ਜਾਂ ਹੋਰ, ਭਾਵੇਂ Embibe ਜਾਂ ਇਸਦੇ ਕਿਸੇ ਵੀ ਸਪਲਾਇਰ ਨੂੰ ਨੁਕਸਾਨ ਦੀ ਸੰਭਾਵਨਾ ਬਾਰੇ ਦੱਸਿਆ ਗਿਆ ਹੋਵੇ।
11.7 ਤੁਸੀਂ ਸਪੱਸ਼ਟ ਤੌਰ ‘ਤੇ ਸਹਿਮਤ ਹੋ ਅਤੇ ਸਮਝਦੇ ਹੋ ਕਿ ਪਲੇਟਫਾਰਮ ਵਿੱਚ ਉਪਲੱਬਧ ਸਮੱਗਰੀ ਸਿਰਫ ਵਿੱਦਿਅਕਜਾਣਕਾਰੀ ਦੇ ਉਦੇਸ਼ਾਂ ਲਈ ਹੈ ਅਤੇ ਤੁਹਾਡੇ ਅਕਾਦਮਿਕ ਪਾਠਕ੍ਰਮ ਦਾ ਕੋਈ ਵਿਕਲਪ ਨਹੀਂ ਹੈ। Embibe ਅਤੇ ਇਸਦੇ ਸੰਬੰਧਤ ਅਧਿਕਾਰੀ, ਸਬਸਿਡੀਅਰਜ਼, ਨਿਰਦੇਸ਼ਕ, ਏਜੰਟ ਅਤੇ ਕਰਮਚਾਰੀ, ਅਤੇ ਪਲੇਟਫਾਰਮ ਦੇ ਨਾਲ ਸੰਬੰਧਤ ਤੀਜੀਆਂ ਪਾਰਟੀਆਂ ਸਮੱਗਰੀ ਨਾਲ ਸੰਬੰਧਤ ਕਿਸੇ ਚੀਜ਼ ਜਾਂ ਕਿਸੇ ਨਤੀਜੇ ਅਤੇ/ਜਾਂ ਪ੍ਰਵੇਸ਼ ਪ੍ਰੀਖਿਆਵਾਂ ਦੇ ਨਤੀਜੇ ਜਾਂ ਤੁਹਾਡੇ ਦੁਆਰਾ ਦਿੱਤੀ ਕੋਈ ਹੋਰ ਪ੍ਰੀਖਿਆ ਜੋ ਮੌਕ ਟੈਸਟਾਂ, ਪ੍ਰਸ਼ਨਾਂ, ਉਤਪਾਦਾਂ, ਇੰਟਰਐਕਟਿਵ ਸੈਸ਼ਨਾਂ ਅਤੇ ਪਲੇਟਫਾਰਮ ‘ਤੇ ਪ੍ਰਦਾਨ ਕੀਤੀ ਗਈ ਕਿਸੇ ਵੀ ਹੋਰ ਜਾਣਕਾਰੀ ਤੱਕ ਸੀਮਤ ਨਹੀਂ ਬਾਰੇ ਕੋਈ ਵਾਰੰਟੀ ਨਹੀਂ ਲੈਂਦੇ। ਜਦਕਿ ਇਸ ਦੇ ਉਪਭੋਗਤਾਵਾਂ ਲਈ ਵਿੱਦਿਅਕ ਸਮੱਗਰੀ ਦੀ ਤਿਆਰੀ ਲਈ ਹਰ ਤਰ੍ਹਾਂ ਦਾ ਯਤਨ ਕੀਤਾ ਗਿਆ ਹੈ, Embibe ਅਤੇ ਇਸਦੇ ਸੰਬੰਧਤ, ਸਬਸਿਡੀਅਰਜ਼, ਨਿਰਦੇਸ਼ਕ, ਏਜੰਟ ਅਤੇ ਕਰਮਚਾਰੀ ਕਿਸੇ ਵੀ ਗ਼ਲਤੀ, ਮੁਆਫ਼ੀ ਜਾਂ ਵਚਨਬੱਧਤਾ ਲਈ ਪਲੇਟਫਾਰਮ ਤੇ ਬਿਆਨ ਜਾਂ ਕੋਈ ਵੀ ਵੈੱਬਸਾਈਟ ਜਿਸ ਵਿੱਚ ਇਸਦੇ ਪੇਜ਼ ਕਨੈਕਟ ਕਰਨ ਵਰਗੀ ਕਿਸੇ ਵੀ ਸਥਿਤੀ ਵਿੱਚ ਜਵਾਬਦੇਹ ਨਹੀਂ ਹਨ।
12. ਪ੍ਰਾਯੋਜਕ, ਵਿਗਿਆਪਨਕਰਤਾ ਅਤੇ ਤੀਜੀਆਂ ਧਿਰਾਂ
ਪਲੇਟਫਾਰਮ ਵਿੱਚ ਹੋਰ ਵੈੱਬਸਾਈਟਾਂ/ਐਪਲੀਕੇਸ਼ਨਾਂ (“ਲਿੰਕ ਕੀਤੀਆਂ ਸਾਈਟਾਂ”) ਦੇ ਲਿੰਕ ਸ਼ਾਮਲ ਹੋ ਸਕਦੇ ਹਨ। ਲਿੰਕ ਕੀਤੀਆਂ ਸਾਈਟਾਂ Embibe ਦੇ ਨਿਯੰਤਰਣ ਵਿੱਚ ਨਹੀਂ ਹਨ ਅਤੇ Embibe ਕਿਸੇ ਲਿੰਕ ਕੀਤੀ ਸਾਈਟ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ ਲਿੰਕ ਕੀਤੀ ਸਾਈਟ ਵਿੱਚ ਸ਼ਾਮਲ ਕੋਈ ਲਿੰਕ, ਜਾਂ ਲਿੰਕ ਕੀਤੀ ਸਾਈਟ ਵਿੱਚ ਕੋਈ ਬਦਲਾਅ ਜਾਂ ਅਪਡੇਟ ਜਾਂ ਲਿੰਕ ਕੀਤੀ ਸਾਈਟ ਤੇ ਸੰਚਾਰਿਤ ਕੋਈ ਵੀ ਜਾਣਕਾਰੀ ਸ਼ਾਮਲ ਹੈ। ਕਿਸੇ ਵੀ ਲਿੰਕ ਨੂੰ ਸ਼ਾਮਲ ਕਰਨ ਦਾ ਮਤਲਬ ਸਾਈਟ ਦਾ Embibe ਜਾਂ ਇਸ ਦੇ ਸੰਚਾਲਕਾਂ ਨਾਲ ਕਿਸੇ ਵੀ ਸੰਬੰਧ ਦੁਆਰਾ ਸਮਰਥਨ ਨਹੀਂ ਹੈ।
ਇਸ ਵਿੱਚ ਸ਼ਾਮਿਲ ਤੀਜੀਆਂ ਧਿਰਾਂ (ਵਿਗਿਆਪਨਕਰਤਾਵਾਂ ਸਮੇਤ) ਜਾਂ ਪਲੇਟਫਾਰਮ ਦੇ ਲਿੰਕ ਰਾਹੀਂ ਉਪਲੱਬਧ ਦੇ ਨਾਲ ਕੋਈ ਵੀ ਲੈਣ-ਦੇਣ ਜਾਂ ਪ੍ਰੋਮੋਸ਼ਨਾਂ ਵਿੱਚ ਭਾਗੀਦਾਰੀ, ਜਿਸ ਵਿੱਚ ਮਾਲ ਅਤੇ ਸੇਵਾਵਾਂ ਦੀ ਸਪੁਰਦਗੀ ਅਤੇ ਭੁਗਤਾਨ ਸ਼ਾਮਲ ਹੈ, ਅਤੇ ਹੋਰ ਲੈਣ-ਦੇਣ, ਸ਼ਰਤਾਂ, ਵਾਰੰਟੀਆਂ ਜਾਂ ਪੇਸ਼ਕਾਰੀਆਂ ਸ਼ਾਮਲ ਹਨ ਅਤੇ ਇਸ ਤਰ੍ਹਾਂ ਦੇ ਲੈਣ-ਦੇਣ ਨਾਲ ਜੁੜੇ ਕੋਈ ਹੋਰ ਨਿਯਮ, ਸ਼ਰਤਾਂ, ਵਾਰੰਟੀਆਂ ਜਾਂ ਪ੍ਰਤੀਨਿਧਤਾ ਜਾਂ ਤਰੱਕੀ, ਜੋ ਸਿਰਫ ਤੁਹਾਡੇ ਅਤੇ ਇਸ਼ਤਿਹਾਰ ਦੇਣ ਵਾਲੇ ਜਾਂ ਹੋਰ ਤੀਜੀ ਧਿਰ ਦੇ ਵਿਚਕਾਰ ਹੁੰਦੇ ਹਨ। ਅਜਿਹੇ ਕਿਸੇ ਵੀ ਲੈਣ-ਦੇਣ ਜਾਂ ਪ੍ਰੋਮੋਸ਼ਨ ਦੇ ਕਿਸੇ ਵੀ ਹਿੱਸੇ ਲਈ Embibe ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੋਵੇਗਾ।
ਤੁਸੀਂ ਸਵੀਕਾਰ ਕਰਦੇ ਹੋ ਅਤੇ ਸਹਿਮਤ ਹੁੰਦੇ ਹੋ ਕਿ ਕਿਸੇ ਵੀ ਲਿੰਕ ਕੀਤੀਆਂ ਸਾਈਟਾਂ ਦੀ ਵਰਤੋਂ ਅਜਿਹੀ ਤੀਜੀ ਧਿਰ ਦੀ ਵਰਤੋਂ ਦੀਆਂ ਸ਼ਰਤਾਂ, ਲਾਇਸੈਂਸ ਸਮਝੌਤੇ, ਗੋਪਨੀਯਤਾ ਨੀਤੀ, ਜਾਂ ਹੋਰ ਅਜਿਹੇ ਇਕਰਾਰਨਾਮੇ ਦੁਆਰਾ ਨਿਯੰਤ੍ਰਿਤ ਹੁੰਦੀ ਹੈ। ਕਿਸੇ ਵੀ ਤੀਜੀ ਧਿਰ ਦੀ ਜਾਣਕਾਰੀ ਜਾਂ ਕਿਸੇ ਵੀ ਹੋਰ ਪ੍ਰਥਾਵਾਂ ਦੇ ਕਿਸੇ ਵੀ ਖੁਲਾਸੇ ਲਈ Embibe ਕਿਸੇ ਵੀ ਅਤੇ ਸਾਰੀ ਜ਼ਿੰਮੇਵਾਰੀ ਦਾ ਖੰਡਨ ਕਰਦਾ ਹੈ। Embibe ਤੁਹਾਡੀ ਨਿੱਜੀ ਜਾਂ ਹੋਰ ਜਾਣਕਾਰੀ ਦੇ ਪ੍ਰਤੀ ਇਮਾਨਦਾਰੀ ਨਾਲ ਕਿਸੇ ਵੀ ਵਾਰੰਟੀ ਦੀ ਨਿਖੇਧੀ ਕਰਦਾ ਹੈ ਜੋ ਕਿਸੇ ਵੀ ਤੀਜੀ ਧਿਰ ਦੁਆਰਾ ਇਕੱਤਰ, ਸੰਸਾਧਿਤ, ਸਾਂਝੀ ਜਾਂ ਰੱਖੀ ਜਾ ਸਕਦੀ ਹੈ।
13. ਇੰਟੀਗ੍ਰੇਟੇਡ ਸਰਵਿਸ
ਅਸੀਂ ਤੁਹਾਨੂੰ ਇੰਟਰਨੈੱਟ ‘ਤੇ ਜਾਂ ਸੰਬੰਧਿਤ ਯੂਜ਼ਰ ਅਕਾਉਂਟ ਜਿਵੇਂ ਕਿ Embibe ਦਾ Facebook ਅਕਾਉਂਟ (https://www.facebook.com/embibe.me/) (“ਇੰਟੀਗ੍ਰੇਟੇਡ ਸਰਵਿਸ”) ਪਰ ਇਨ੍ਹਾਂ ਤੱਕ ਸੀਮਿਤ ਨਹੀਂ, ਦੇ ਮਾਧਿਅਮ ਨਾਲ ਪਲੇਟਫਾਰਮ, ਜਾਂ ਹੋਰ ਪਲੇਟਫਾਰਮਸ ਨੂੰ ਐਕਸੈਸ ਦੇਣ ਦੀ ਅਨੁਮਤੀ ਦਿੰਦੇ ਹਾਂ। ਕਿਸੇ “ਇੰਟੀਗ੍ਰੇਟੇਡ ਸਰਵਿਸ” ਦੀ ਵਰਤੋਂ ਕਰਦੇ ਹੋਏ (ਜਾਂ ਹੋਰ ਪਹੁੰਚ ਪ੍ਰਦਾਨ ਕਰਦੇ ਹੋਏ) ਪਲੇਟਫਾਰਮ ‘ਤੇ ਰਜਿਸਟਰ ਕਰਕੇ, ਤੁਸੀਂ ਸਹਿਮਤ ਹੁੰਦੇ ਹੋ ਕਿ ਅਸੀਂ ਤੁਹਾਡੀ ਇੰਟੀਗ੍ਰੇਟੇਡ ਸਰਵਿਸ ਦੀ ਖਾਤਾ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਾਂ, ਅਤੇ ਤੁਸੀਂ ਪਲੇਟਫਾਰਮ, ਜਾਂ ਮੋਬਾਈਲ ਐਪਲੀਕੇਸ਼ਨ ਪਲੇਟਫਾਰਮ ਜਾਂ ਇੰਟਰਨੈਟ ਤੇ ਹੋਰ ਪਲੇਟਫਾਰਮ ਜਿਵੇਂ ਕਿ ਮਾਮਲਾ ਇੰਟੀਗ੍ਰੇਟੇਡ ਸਰਵਿਸ ਦੁਆਰਾ ਹੋ ਸਕਦਾ ਹੈ, ਤੱਕ ਆਪਣੀ ਪਹੁੰਚ ਜਾਂ ਵਰਤੋਂ ਦੇ ਸੰਬੰਧ ਵਿੱਚ ਇੰਟੀਗ੍ਰੇਟੇਡ ਸਰਵਿਸ ਦੇ ਕਿਸੇ ਵੀ ਅਤੇ ਸਾਰੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੋਈ ਵੀ ਏਕੀਕ੍ਰਿਤ ਸੇਵਾ ਇੱਕ ਹਵਾਲਾ ਸਾਈਟ ਹੈ, ਭਾਵ ਇੱਕ ਇੰਟੀਗ੍ਰੇਟੇਡ ਸਰਵਿਸ ਖਾਤਾ ਹੈ ਅਤੇ ਤੁਸੀਂ ਪਲੇਟਫਾਰਮ ਤੱਕ ਪਹੁੰਚਣ ਜਾਂ ਉਪਯੋਗ ਕਰਨ ਦੇ ਨਤੀਜੇ ਵਜੋਂ, ਜਾਂ ਮੋਬਾਈਲ ਐਪਲੀਕੇਸ਼ਨ ਪਲੇਟਫਾਰਮ ਜਾਂ ਇੰਟਰਨੈਟ ਤੇ ਹੋਰ ਪਲੇਟਫਾਰਮਾਂ ਜਿਵੇਂ ਕਿ ਇੰਟੀਗ੍ਰੇਟੇਡ ਸਰਵਿਸ ਦੁਆਰਾ ਹੋ ਸਕਦਾ ਹੈ, ਦੇ ਨਤੀਜੇ ਵਜੋਂ ਇੰਟੀਗ੍ਰੇਟੇਡ ਸਰਵਿਸ ਦੇ ਨਾਲ ਤੁਹਾਡੀ ਗੱਲਬਾਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਨਿਯਮ ਵਰਤੋਂ ਦੇ ਨਿਯਮਾਂ ਅਤੇ ਸ਼ਰਤਾਂ ਜਾਂ ਇੰਟੀਗ੍ਰੇਟੇਡ ਸਰਵਿਸ ਦੀ ਗੋਪਨੀਯਤਾ ਨੀਤੀ ਨੂੰ ਲਾਗੂ, ਬਦਲ ਜਾਂ ਪ੍ਰਤਿਸਥਾਪਨ ਨਹੀਂ ਕਰਦੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਵੀ ਸੰਬੰਧਿਤ ਸੇਵਾ ਖਾਤਾ ਜਿਵੇਂ ਕਿ Facebook, Google, ਆਦਿ ਨੂੰ “ਏਕੀਕ੍ਰਿਤ ਸੇਵਾ” ਦੀ ਪਰਿਭਾਸ਼ਾ ਵਿੱਚ ਸਮਝਿਆ ਜਾਏਗਾ ਭਾਵੇਂ ਇਸਦਾ ਇੱਥੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਨਾ ਕੀਤਾ ਗਿਆ ਹੋਵੇ।
14. ਮੁਆਵਜ਼ਾ
ਲਾਗੂ ਕਾਨੂੰਨ ਦੁਆਰਾ ਮਨਜ਼ੂਰਸ਼ੁਦਾ ਵੱਧ ਤੋਂ ਵੱਧ ਹੱਦ ਤੱਕ, ਤੁਸੀਂ Embibe ਅਤੇ ਇਸਦੇ ਸਹਿਯੋਗੀ, ਸਹਾਇਕ, ਨਿਰਦੇਸ਼ਕ, ਏਜੰਟ ਅਤੇ ਕਰਮਚਾਰੀ, ਅਤੇ ਪਲੇਟਫਾਰਮ ਨਾਲ ਜੁੜੇ ਕਿਸੇ ਵੀ ਨੁਕਸਾਨ, ਲਾਗਤ ਅਤੇ ਖਰਚਿਆਂ ਦੇ ਵਿਰੁੱਧ ਨੁਕਸਾਨਦੇਹ, ਬਚਾਅ, ਮੁਆਵਜ਼ਾ ਦੇਣ ਅਤੇ ਰੱਖਣ ਲਈ ਸਹਿਮਤ ਹੁੰਦੇ ਹੋ,ਵਾਜਬ ਅਟਾਰਨੀ ਦੀ ਫੀਸ ਸਮੇਤ, ਜੋ ਤੁਹਾਡੀ ਉਲੰਘਣਾ ਜਾਂ ਇਹਨਾਂ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਨਾਲ ਨਿਰਮਿਤ ਜਾਂ ਸੈਮ ਸੰਬੰਧਿਤ ਹੁੰਦੀ ਹੈ।
ਅਸੀਂ ਦੂਜਿਆਂ ਦੇ ਬੌਧਿਕ ਸੰਪਤੀ ਅਧਿਕਾਰਾਂ ਦਾ ਆਦਰ ਕਰਦੇ ਹਾਂ ਅਤੇ ਤੁਸੀਂ ਇਸ ਵਰਤੋਂ ਦੀਆਂ ਸ਼ਰਤਾਂ ਦੀ ਮਿਆਦ ਦੇ ਦੌਰਾਨ ਅਤੇ ਬਾਅਦ ਵਿੱਚ ਪਲੇਟਫਾਰਮ ਵਿੱਚ ਅਧਿਕਾਰ ਰੱਖਣ ਵਾਲੇ ਹੋਰ ਸਾਰੇ ਲੋਕਾਂ ਦੇ ਬੌਧਿਕ ਮਲਕੀਅਤ ਅਧਿਕਾਰਾਂ ਦੀ ਸੁਰੱਖਿਆ ਲਈ ਸਹਿਮਤ ਹੁੰਦੇ ਹੋ। ਅਸੀਂ ਉਪਭੋਗਤਾਵਾਂ ਨੂੰ ਅਜਿਹੀ ਸਮੱਗਰੀ ਨੂੰ ਅਪਲੋਡ ਕਰਨ, ਪੋਸਟ ਕਰਨ ਜਾਂ ਸੰਚਾਰਿਤ ਕਰਨ ਤੋਂ ਰੋਕਦੇ ਹਾਂ ਜੋ ਤੀਜੀਆਂ ਧਿਰਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।
ਜਦੋਂ ਸਾਨੂੰ ਕਥਿਤ ਕਾਪੀਰਾਈਟ ਸ਼ਿਕਾਇਤਾਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਜੋ ਕਾਪੀਰਾਈਟ ਅਧਿਕਾਰ ਕਾਨੂੰਨ, 1957 ਦੀ ਪਾਲਣਾ ਨਹੀਂ ਕਰਦੀਆਂ, ਤਾਂ ਅਸੀਂ ਗੈਰਕਨੂੰਨੀ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਹੁੰਚ ਨੂੰ ਤੁਰੰਤ ਹਟਾਉਣ ਜਾਂ ਅਯੋਗ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਲੰਘਣਾ ਕਰਨ ਵਾਲਿਆਂ ਦੇ ਖਾਤੇ ਵੀ ਬੰਦ ਕਰ ਸਕਦੇ ਹਾਂ।
ਜੇ ਤੁਸੀਂ ਕਾਪੀਰਾਈਟ ਦੇ ਮਾਲਕ ਹੋ ਜਾਂ ਇਸਦੇ ਏਜੰਟ ਹੋ ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਪਲੇਟਫਾਰਮ ‘ਤੇ ਕੋਈ ਵੀ ਸਮੱਗਰੀ ਜੋ ਤੁਹਾਡੇ ਕਾਪੀਰਾਈਟਸ ਦੀ ਉਲੰਘਣਾ ਕਰਦੀ ਹੈ, ਤਾਂ ਤੁਸੀਂ [email protected] ‘ਤੇ ਸਾਨੂੰ ਨੋਟਿਸ ਦੇ ਸਕਦੇ ਹੋ।
15. ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ
ਅਸੀਂ ਦੂਜਿਆਂ ਦੇ ਬੌਧਿਕ ਸੰਪਤੀ ਅਧਿਕਾਰਾਂ ਦਾ ਆਦਰ ਕਰਦੇ ਹਾਂ ਅਤੇ ਤੁਸੀਂ ਇਸ ਵਰਤੋਂ ਦੀਆਂ ਸ਼ਰਤਾਂ ਦੀ ਮਿਆਦ ਦੇ ਦੌਰਾਨ ਅਤੇ ਬਾਅਦ ਵਿੱਚ ਪਲੇਟਫਾਰਮ ਵਿੱਚ ਅਧਿਕਾਰ ਰੱਖਣ ਵਾਲੇ ਹੋਰ ਸਾਰੇ ਲੋਕਾਂ ਦੇ ਬੌਧਿਕ ਮਲਕੀਅਤ ਅਧਿਕਾਰਾਂ ਦੀ ਸੁਰੱਖਿਆ ਲਈ ਸਹਿਮਤ ਹੁੰਦੇ ਹੋ। ਅਸੀਂ ਉਪਭੋਗਤਾਵਾਂ ਨੂੰ ਅਜਿਹੀ ਸਮੱਗਰੀ ਨੂੰ ਅਪਲੋਡ ਕਰਨ, ਪੋਸਟ ਕਰਨ ਜਾਂ ਸੰਚਾਰਿਤ ਕਰਨ ਤੋਂ ਰੋਕਦੇ ਹਾਂ ਜੋ ਤੀਜੀਆਂ ਧਿਰਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।
ਜਦੋਂ ਸਾਨੂੰ ਕਥਿਤ ਕਾਪੀਰਾਈਟ ਸ਼ਿਕਾਇਤਾਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਜੋ ਕਾਪੀਰਾਈਟ ਅਧਿਕਾਰ ਕਾਨੂੰਨ, 1957 ਦੀ ਪਾਲਣਾ ਨਹੀਂ ਕਰਦੀਆਂ, ਤਾਂ ਅਸੀਂ ਗੈਰਕਨੂੰਨੀ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਹੁੰਚ ਨੂੰ ਤੁਰੰਤ ਹਟਾਉਣ ਜਾਂ ਅਯੋਗ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਲੰਘਣਾ ਕਰਨ ਵਾਲਿਆਂ ਦੇ ਖਾਤੇ ਵੀ ਬੰਦ ਕਰ ਸਕਦੇ ਹਾਂ।
ਜੇ ਤੁਸੀਂ ਕਾਪੀਰਾਈਟ ਦੇ ਮਾਲਕ ਹੋ ਜਾਂ ਇਸਦੇ ਏਜੰਟ ਹੋ ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਪਲੇਟਫਾਰਮ ‘ਤੇ ਕੋਈ ਵੀ ਸਮੱਗਰੀ ਜੋ ਤੁਹਾਡੇ ਕਾਪੀਰਾਈਟਸ ਦੀ ਉਲੰਘਣਾ ਕਰਦੀ ਹੈ, ਤਾਂ ਤੁਸੀਂ ([email protected]) ‘ ਤੇ ਸਾਨੂੰ ਨੋਟਿਸ ਦੇ ਸਕਦੇ ਹੋ।
16. ਟਰਮੀਨੇਸ਼ਨ (ਸਮਾਪਤੀ)
ਜੇ ਤੁਸੀਂ ਕਿਸੇ ਵੀ ਵਰਤੋਂ ਦੀਆਂ ਸ਼ਰਤਾਂ ਵਿੱਚ ਉਪਬੰਧ ਦੀ ਉਲੰਘਣਾ ਕੀਤੀ ਹੈ, ਤਾਂ Embibe, ਆਪਣੇ ਵਿਵੇਕ ਨਾਲ, ਬਿਨਾਂ ਕਿਸੇ ਨੋਟਿਸ ਦੇ ਤੁਹਾਡੇ ਖਾਤੇ ਨੂੰ ਤੁਰੰਤ ਬੰਦ, ਸੀਮਤ ਜਾਂ ਮੁਅੱਤਲ ਕਰ ਸਕਦਾ ਹੈ, ਤੁਹਾਡੀ ਰਜਿਸਟਰੇਸ਼ਨ, ਹੋਰ ਜਾਣਕਾਰੀ ਜਾਂ ਉਪਭੋਗਤਾ ਸਮੱਗਰੀ ਨੂੰ ਮਿਟਾ ਸਕਦਾ ਹੈ, ਅਤੇ/ਜਾਂ ਤੁਹਾਨੂੰ ਪਲੇਟਫਾਰਮ ਦੀ ਵਰਤੋਂ ਕਰਨ ਜਾਂ ਇਸ ਨੂੰ ਐਕਸੈਸ ਕਰਨ ਤੋਂ ਰੋਕ ਸਕਦਾ ਹੈ।
ਜੇ ਤੁਸੀਂ ਆਪਣੇ ਮੋਬਾਈਲ ਡਿਵਾਈਸ ਤੇ ਆਪਣਾ ਖਾਤਾ ਬੰਦ ਕਰਨਾ ਚਾਹੁੰਦੇ ਹੋ,ਤਾਂ ਤੁਸੀਂ ਆਪਣੇ ਡਿਵਾਈਸ ਤੋਂ ਐਪਲੀਕੇਸ਼ਨ ਨੂੰ ਹਟਾ ਕੇ ਅਤੇ ਐਪਲੀਕੇਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਜਾਂ ਪਲੇਟਫਾਰਮ ਦੁਆਰਾ ਅਜਿਹਾ ਕਰ ਸਕਦੇ ਹੋ।
ਤੁਹਾਡੇ ਦੁਆਰਾ ਸ਼ਰਤਾਂ ਨੂੰ ਸਮਾਪਤ ਕਰਨ ‘ਤੇ, ਤੁਹਾਡੇ ਖਾਤੇ ਦੀ ਸਥਿਤੀ “ਅਕਿਰਿਆਸ਼ੀਲ” ਵਜੋਂ ਪ੍ਰਤੀਬਿੰਬਤ ਹੋਵੇਗੀ। ਅਜਿਹੀ ਸਮਾਪਤੀ ਸਿਰਫ ਉਪਭੋਗਤਾ ਦੁਆਰਾ Embibe ਨੂੰ ਲਿਖਤੀ ਸੂਚਨਾ ‘ਤੇ ਪ੍ਰਤੀਬਿੰਬਤ ਹੁੰਦੀ ਹੈ। ਸਮਾਪਤੀ ‘ਤੇ, ਤੁਸੀਂ ਪਲੇਟਫਾਰਮ ਨੂੰ ਐਕਸੈਸ ਕਰਨ ਜਾਂ ਵਰਤਣ ਦੇ ਅਧਿਕਾਰ ਨੂੰ ਗੁਆ ਦਿੰਦੇ ਹੋ।
17. ਪ੍ਰਤਿਨਿਧਤਾ ਅਤੇ ਵਾਰੰਟੀਆਂ
ਤੁਸੀਂ ਪ੍ਰਤੀਨਿਧਤਾ ਕਰਦੇ ਹੋ, ਪੱਕਾ ਕਰਦੇ ਹੋ ਅਤੇ ਪ੍ਰਮਾਣਿਤ ਕਰਦੇ ਹੋ ਕਿ ਤੁਹਾਡੇ ਕੋਲ ਮੈਸੇਜ ਫੀਚਰ ਰਾਹੀਂ ਪਲੇਟਫਾਰਮ ‘ਤੇ ਕਿਸੇ ਵੀ ਵੀਡੀਓ, ਚਿੱਤਰ, ਟੈਕਸਟ, ਸੌਫਟਵੇਅਰ, ਜਾਣਕਾਰੀ ਜਾਂ ਕਿਸੇ ਵੀ ਕੰਟੈਂਟ ਨੂੰ ਪੋਸਟ, ਅਪਲੋਡ ਜਾਂ ਪ੍ਰਕਾਸ਼ਿਤ ਕਰਨ ਦਾ ਲੋੜੀਂਦਾ ਅਧਿਕਾਰ, ਲਾਇਸੈਂਸ, ਅਧਿਕਾਰ ਜਾਂ ਇਜਾਜ਼ਤ ਹੈ। ਮੈਸੇਜ ਫੀਚਰ, ਦਾ ਮਤਲਬ ਅਤੇ ਇਸ ਵਿੱਚ ਸ਼ਾਮਲ ਹੈ, ਇੱਕ ਅਜਿਹਾ ‘ਪੌਪ ਅੱਪ’ ਜੋ ਕਿਸੇ ਵੀ ਯੂਜ਼ਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ Embibe ਦੇ ਪਲੇਟਫਾਰਮ ‘ਤੇ ਪ੍ਰਦਰਸ਼ਿਤ ਇੱਕ ‘ਪੌਪ-ਅਪ’, ਭਾਵੇਂ ਇੱਕ ਰਜਿਸਟਰਡ ਉਪਭੋਗਤਾ ਜਾਂ ਗੈਰ-ਰਜਿਸਟਰਡ ਉਪਭੋਗਤਾ ਹੋਵੇ। ਤੁਸੀਂ ਇਸ ਨਾਲ ਸਹਿਮਤ ਹੋ ਕਿ ਸਾਡੇ ਪਲੇਟਫਾਰਮ ‘ਤੇ ਇਸ ਨੂੰ ਪੋਸਟ, ਅਪਲੋਡ ਜਾਂ ਪ੍ਰਕਾਸ਼ਤ ਕਰਕੇ, ਤੁਸੀਂ ਸਾਨੂੰ ਬਿਨਾਂ ਕਿਸੇ ਪਾਬੰਦੀਆਂ ਦੇ ਇਸਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ ਹੈ।
18. ਭੁਗਤਾਨ
Embibe ਅਜਿਹੀ ਸਬਸਕ੍ਰਿਪਸ਼ਨ ਯੋਜਨਾਵਾਂ ਨੂੰ ਨਿਰਧਾਰਤ ਕਰ ਸਕਦਾ ਹੈ ਜੋ ਪਲੇਟਫਾਰਮ ਤੱਕ ਪਹੁੰਚ ਅਤੇ ਸੇਵਾਵਾਂ ਦੀ ਵਰਤੋਂ ਦੀ ਆਗਿਆ ਦੇਣਗੀਆਂ। ਇਹ ਸਬਸਕ੍ਰਿਪਸ਼ਨ ਯੋਜਨਾਵਾਂ ਸਮੇਂ-ਸਮੇਂ ਤੇ ਪਲੇਟਫਾਰਮ ਤੇ ਉਪਲੱਬਧ ਹੋ ਸਕਦੀਆਂ ਹਨ। ਪਲੇਟਫਾਰਮ ਦੀ ਤੁਹਾਡੀ ਵਰਤੋਂ ਦੇ ਨਤੀਜੇ ਵਜੋਂ, ਮਾਲ ਅਤੇ ਸੇਵਾ ਟੈਕਸ ਸਮੇਤ ਕਿਸੇ ਵੀ ਟੈਕਸ ਲਈ ਤੁਸੀਂ ਜ਼ਿੰਮੇਵਾਰ ਹੋ। ਸਾਰੀਆਂ ਫੀਸਾਂ ਵਾਪਸੀਯੋਗ ਨਹੀਂ ਹਨ।ਸਬਸਕ੍ਰਿਪਸ਼ਨ ਯੋਜਨਾਵਾਂ ਦਾ ਭੁਗਤਾਨ ਨਾ ਕਰਨ ‘ਤੇ, Embibe ਪਲੇਟਫਾਰਮ ‘ਤੇ ਤੁਹਾਡੀ ਪਹੁੰਚ ਨੂੰ ਸਮਾਪਤ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
19. ਪਲੇਟਫਾਰਮ ਦੀ ਜਾਣਕਾਰੀ
ਇਹ ਪਲੇਟਫਾਰਮ ਯੂਜ਼ਰ ਦੀ ਜਾਣਕਾਰੀ ਕਿਸੇ ਤੀਜੀ ਧਿਰ ਨੂੰ ਵੇਚਦਾ ਜਾਂ ਕਿਰਾਏ ਤੇ ਨਹੀਂ ਦਿੰਦਾ। ਤੁਸੀਂ ਇਸ ਦੁਆਰਾ ਸਵੀਕਾਰ ਕਰਦੇ ਹੋ ਕਿ ਜਦੋਂ ਤੁਸੀਂ ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਤੋਂ ਕੁਝ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਜਾਣਕਾਰੀ ਦੀ ਅਜਿਹੀ ਇਕੱਤਰਤਾ ਪਲੇਟਫਾਰਮ ‘ਤੇ ਉਪਲੱਬਧ ਸਾਡੀ ਗੋਪਨੀਯਤਾ ਨੀਤੀ ਦੇ ਅਨੁਸਾਰ ਹੋਵੇਗੀ।
20. ਸ਼ਿਕਾਇਤਾਂ ਅਤੇ ਫਰਿਆਦਾਂ
ਤੁਸੀਂ ਸਮਝਦੇ ਹੋ ਕਿ ਇਸ ਪਲੇਟਫਾਰਮ ਜਾਂ ਪਲੇਟਫਾਰਮ ਵਿੱਚ ਮੁਹੱਈਆ ਕੀਤੀ ਗਈ ਕਿਸੇ ਵੀ ਸਮੱਗਰੀ ਦੀ ਵਰਤੋਂ ਕਰਨ ਨਾਲ, ਤੁਹਾਨੂੰ ਅਜਿਹੀ ਪਲੇਟਫਾਰਮ ਸਮੱਗਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸਨੂੰ ਕੁਝ ਲੋਕਾਂ ਦੁਆਰਾ ਅਪਮਾਨਜਨਕ, ਅਸ਼ਲੀਲ ਜਾਂ ਇਤਰਾਜ਼ਯੋਗ ਨਹੀਂ ਸਮਝਿਆ ਜਾ ਸਕਦਾ ਹੈ, ਜਿਸ ਪਲੇਟਫਾਰਮ ਦੀ ਸਮੱਗਰੀ ਦੀ ਪਛਾਣ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਤੁਸੀਂ ਪਲੇਟਫਾਰਮ ਅਤੇ ਕਿਸੇ ਵੀ ਸੰਬੰਧਤ ਸਮੱਗਰੀ ਜਾਂ ਸੇਵਾਵਾਂ ਨੂੰ ਆਪਣੇ ਜੋਖਮ ‘ਤੇ ਵਰਤਣ ਲਈ ਸਹਿਮਤ ਹੁੰਦੇ ਹੋ ਅਤੇ ਇਹ ਕਿ ਉਸ ਸਮੱਗਰੀ ਲਈ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਜੋ ਅਪਮਾਨਜਨਕ, ਅਸ਼ਲੀਲ ਜਾਂ ਇਤਰਾਜ਼ਯੋਗ ਨਹੀਂ ਮੰਨੀ ਜਾ ਸਕਦੀ ਹੈ। ਸਾਰੀਆਂ ਸ਼ਿਕਾਇਤਾਂ [email protected] ‘ਤੇ ਈਮੇਲ ਰਾਹੀਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਹੇਠਾਂ ਦਿੱਤੇ ਪਤੇ ‘ਤੇ ਸਾਨੂੰ ਲਿਖੋ:
Attn: ਕਾਨੂੰਨੀ ਟੀਮ
ਪਹਿਲੀ ਮੰਜ਼ਲ, ਨੰ .150, ਟਾਵਰਸ ਬੀ, ਡਾਇਮੰਡ ਡਿਸਟ੍ਰਿਕਟ, ਪੁਰਾਣਾ ਏਅਰਪੋਰਟ ਰੋਡ, ਕੋਡੀਹੱਲੀ, ਬੰਗਲੌਰ – 560008, ਕਰਨਾਟਕ, ਭਾਰਤ
ਜਾਂ
ਤੁਸੀਂ ਆਪਣੀ ਬੇਨਤੀ/ ਸ਼ਿਕਾਇਤਾਂ ਸ਼ਿਕਾਇਤ ਅਧਿਕਾਰੀ ਨੂੰ ਭੇਜ ਸਕਦੇ ਹੋ।
ਨਾਮ: ਰਾਧਾ ਨਾਇਰ
ਈ-ਮੇਲ ਨਾਲ ਸੰਪਰਕ ਕਰੋ: [email protected]
21. ਸਾਡੇ ਨਾਲ ਸੰਪਰਕ ਕਰੋ
ਜੇ ਵਰਤੋਂ ਦੀਆਂ ਸ਼ਰਤਾਂ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ([email protected]) ‘ਤੇ ਸੰਪਰਕ ਕਰੋ।
22. ਫ਼ੋਨ ਕਾਲ, ਐਸ.ਐਮ.ਐਸ. ਅਤੇ/ਜਾਂ ਈ-ਮੇਲ ਪ੍ਰਾਪਤ ਕਰਨ ਲਈ ਸਹਿਮਤੀ:
ਪਲੇਟਫਾਰਮ ਤੇ ਤੁਹਾਡਾ ਪੰਜੀਕਰਨ Embibe ਦੁਆਰਾ ਸੰਪਰਕ ਕਰਨ ਲਈ ਤੁਹਾਡੀ ਸਹਿਮਤੀ ਮੰਨਿਆ ਜਾਵੇਗਾ, (i) ਤੁਹਾਡੇ ਦੁਆਰਾ ਸਾਂਝੇ ਕੀਤੇ ਮੋਬਾਈਲ ਨੰਬਰ ‘ਤੇ (ii) ਕਿਸੇ ਹੋਰ ਇਲੈਕਟ੍ਰਾਨਿਕ ਰੂਪ ਵਿੱਚ ਐਸ.ਐਮ.ਐਸ. ਜਾਂ ਈਮੇਲ ਸੂਚਨਾਵਾਂ ਜਾਂ ਸੰਦੇਸ਼ਾਂ ਦੁਆਰਾ (iii) ਚੈਟ ਸਹਾਇਤਾ ਸਾਧਨ; (iv) Facebook Messenger, Twitter, Instagram ਜਾਂ ਕੋਈ ਹੋਰ ਸੋਸ਼ਲ ਮੀਡੀਆ ਨੈਟਵਰਕ; (v) WhatsApp, Telegram, Viber ਅਤੇ ਹੋਰ ਕੋਈ ਵੀ ਅਜਿਹੇ ਮੈਸੇਜਿੰਗ ਢੰਗ। ਤੁਸੀਂ ਸਹਿਮਤ ਹੋ ਅਤੇ ਸਵੀਕਾਰ ਕਰਦੇ ਹੋ ਕਿ ਕਿਸੇ ਵੀ ਸਮੇਂ ਉੱਪਰ ਦੱਸੇ ਗਏ ਕਿਸੇ ਵੀ ਮਾਧਿਅਮ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਲਈ Embibe ਜ਼ਿੰਮੇਵਾਰ ਨਹੀਂ ਹੋਵੇਗਾ।
23. ਪਲੇਟਫਾਰਮ ਨੂੰ ਐਕਸੈਸ ਕਰਨ ਲਈ ਖਰਚੇ
ਪਲੇਟਫਾਰਮ ‘ਤੇ ਸਾਈਨ ਅੱਪ ਜਾਂ ਐਕਸੈਸ ਕਰਨ ਲਈ, ਤੁਹਾਨੂੰ ਨੈਟਵਰਕ ਖਰਚੇ ਲੱਗ ਸਕਦੇ ਹਨ ਜਿਸਦਾ ਖਰਚਾ ਤੁਹਾਨੂੰ ਦੇਣਾ ਪਵੇਗਾ। ਤੁਹਾਨੂੰ ਨੈਟਵਰਕ ਆਪਰੇਟਰ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਉਪਭੋਗਤਾ ਦੇ ਨੈਟਵਰਕ ਆਪਰੇਟਰ ਤੋਂ ਵਾਧੂ ਡਾਟਾ ਖਰਚ ਕਰਨਾ ਪੈ ਸਕਦਾ ਹੈ। ਅਜਿਹੇ ਖਰਚੇ ਕਦੇ ਵੀ Embibe ਦੁਆਰਾ ਨਹੀਂ ਚੁੱਕੇ ਜਾਣਗੇ।
24. ਫੁਟਕਲ
24.1 ਸ਼ਾਸ਼ਿਤ ਕਨੂੰਨ ਅਤੇ ਅਧਿਕਾਰ ਖੇਤਰ: ਵਰਤੋਂ ਦੀਆਂ ਇਹ ਸ਼ਰਤਾਂ ਭਾਰਤ ਦੇ ਕਾਨੂੰਨਾਂ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ। ਪਲੇਟਫਾਰਮ ਦੇ ਨਤੀਜੇ ਵਜੋਂ ਜਾਂ ਇਹਨਾਂ ਵਰਤੋਂ ਦੀਆਂ ਸ਼ਰਤਾਂ ਦੇ ਨਤੀਜੇ ਵਜੋਂ ਪੈਦਾ ਹੋਏ ਕਿਸੇ ਵੀ ਵਿਵਾਦ ਨਾਲ ਸੰਬੰਧਤ ਕੋਈ ਵੀ ਦਾਅਵਾ ਬੈਂਗਲੁਰੂ, ਕਰਨਾਟਕ ਵਿੱਚ ਸਥਿਤ ਸਮਰੱਥ ਅਧਿਕਾਰ ਖੇਤਰ ਦੀ ਅਦਾਲਤ ਦੇ ਸਾਹਮਣੇ ਕੀਤਾ ਜਾਵੇਗਾ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਸਦੇ ਉਲਟ ਕਿਸੇ ਕਾਨੂੰਨ ਜਾਂ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ, ਪਲੇਟਫਾਰਮ ਦੀ ਵਰਤੋਂ ਦੀਆਂ ਸ਼ਰਤਾਂ ਤੋਂ ਪੈਦਾ ਹੋਣ ਵਾਲੇ ਜਾਂ ਵਰਤੋਂ ਦੀਆਂ ਸ਼ਰਤਾਂ ਨਾਲ ਸੰਬੰਧਤ ਕਿਸੇ ਵੀ ਦਾਅਵੇ ਜਾਂ ਕਾਰਵਾਈ ਦੇ ਕਾਰਨ ਪੈਦਾ ਹੋਣ ਜਾਂ ਹੋਣ ਦੇ ਬਾਅਦ ਇੱਕ ਸਾਲ ਦੇ ਅੰਦਰ ਦਾਇਰ ਕੀਤਾ ਜਾਣਾ ਚਾਹੀਦਾ ਹੈ ਜਾਂ ਹਮੇਸ਼ਾ ਵਰਜਿਤ ਹੋਣਾ ਚਾਹੀਦਾ ਹੈ।
24.2 ਕੋਈ ਸਾਂਝੇਦਾਰੀ ਨਹੀਂ: ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਤੁਹਾਡੇ ਜਾਂ ਹੋਰ ਪਾਰਟੀਆਂ ਅਤੇ ਪਲੇਟਫਾਰਮ ਤੱਕ ਤੁਹਾਡੀ ਪਹੁੰਚ ਜਾਂ ਵਰਤੋਂ ਦੇ ਨਤੀਜੇ ਵਜੋਂ ਤੁਹਾਡੇ ਜਾਂ ਹੋਰ ਧਿਰਾਂ ਦੇ ਵਿਚਕਾਰ ਕੋਈ ਸਾਂਝਾ ਉੱਦਮ, ਭਾਈਵਾਲੀ, ਰੁਜ਼ਗਾਰ, ਜਾਂ ਏਜੰਸੀ ਸੰਬੰਧ ਮੌਜੂਦ ਨਹੀਂ ਹੈ।
24.3 ਸਿਰਲੇਖ: ਇਹਨਾਂ ਵਰਤੋਂ ਦੀਆਂ ਸ਼ਰਤਾਂ ਵਿੱਚ ਵਰਤੇ ਗਏ ਸਿਰਲੇਖ ਸਿਰਫ ਸੰਦਰਭ ਦੇ ਉਦੇਸ਼ਾਂ ਲਈ ਹਨ ਅਤੇ ਕਿਸੇ ਵੀ ਤਰੀਕੇ ਨਾਲ ਇਸ ਭਾਗ ਦੇ ਦਾਇਰੇ ਨੂੰ ਪਰਿਭਾਸ਼ਤ ਜਾਂ ਸੀਮਤ ਨਹੀਂ ਕਰਦੇ।
24.4 ਗੰਭੀਰਤਾ: ਜੇ ਇਹਨਾਂ ਵਰਤੋਂ ਦੀਆਂ ਸ਼ਰਤਾਂ ਦਾ ਕੋਈ ਉਪਬੰਧ ਲਾਗੂ ਕਰਨ ਯੋਗ ਨਹੀਂ ਮੰਨਿਆ ਜਾਂਦਾ, ਤਾਂ ਅਜਿਹੀ ਵਿਵਸਥਾ ਨੂੰ ਸਿਰਫ ਉਸ ਹੱਦ ਤੱਕ ਸੁਧਾਰਿਆ ਜਾਵੇਗਾ ਜਿਸਨੂੰ ਲਾਗੂ ਕਰਨ ਯੋਗ ਬਣਾਇਆ ਜਾ ਸਕੇ।
24.5 ਅਪ੍ਰਤਿਆਸ਼ਿਤ ਘਟਨਾ: ਐਪਲੀਕੇਸ਼ਨ ਦੇ ਕਿਸੇ ਵੀ ਹਿੱਸੇ ਦੀ ਗੈਰ-ਉਪਲੱਬਧਤਾ ਜਾਂ ਰੱਬ ਦੇ ਕਾਰਜ, ਯੁੱਧ, ਬਿਮਾਰੀ, ਕ੍ਰਾਂਤੀ, ਦੰਗੇ, ਨਾਗਰਿਕ ਹੰਗਾਮੇ, ਹੜਤਾਲ, ਤਾਲਾਬੰਦੀ, ਮਹਾਂਮਾਰੀ, ਬਿਮਾਰੀ, ਲੌਕਡਾਊਨ, ਹੜ੍ਹ, ਅੱਗ, ਕਿਸੇ ਵੀ ਜਨਤਕ ਉਪਯੋਗਤਾ ਦੀ ਅਸਫਲਤਾ, ਮਨੁੱਖ ਦੁਆਰਾ ਬਣਾਈ ਗਈ ਤਬਾਹੀ, ਬੁਨਿਆਦੀ ਢਾਂਚੇ ਦੀ ਅਸਫਲਤਾ ਜਾਂ ਕੋਈ ਹੋਰ ਕਾਰਨ ਜੋ Embibe ਦੇ ਨਿਯੰਤਰਣ ਤੋਂ ਬਾਹਰ ਹੈ, ਦੇ ਕਾਰਨ ਕਿਸੇ ਵੀ ਹਿੱਸੇ ਦੀ ਗੈਰ-ਉਪਲੱਬਧਤਾ ਦੀ ਸਥਿਤੀ ਵਿੱਚ Embibe ਦੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ।
24.6 ਛੋਟ: ਤੁਹਾਡੇ ਜਾਂ ਹੋਰਾਂ ਦੁਆਰਾ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਦੇ ਸੰਬੰਧ ਵਿੱਚ ਕਾਰਵਾਈ ਕਰਨ ਵਿੱਚ Embibe ਦੀ ਅਸਫਲਤਾ ਛੋਟ ਦਾ ਗਠਨ ਨਹੀਂ ਕਰਦੀ ਅਤੇ ਅਜਿਹੀ ਉਲੰਘਣਾ ਜਾਂ ਕਿਸੇ ਵੀ ਅਗਲੀ ਉਲੰਘਣਾ ਦੇ ਸੰਬੰਧ ਵਿੱਚ Embibe ਦੇ ਅਧਿਕਾਰਾਂ ਨੂੰ ਸੀਮਤ ਨਹੀਂ ਕਰੇਗੀ।
24.7 ਬਚਾਅ: ਧਾਰਾ 11, 14 ਅਤੇ 15 ਦੇ ਉਪਬੰਧਾਂ ਦੇ ਅਧੀਨ ਜ਼ਿੰਮੇਵਾਰੀਆਂ, ਇਸ ਵਰਤੋਂ ਦੀਆਂ ਸ਼ਰਤਾਂ ਦੀ ਸਮਾਪਤੀ ਜਾਂ ਬਰਖਾਸਤਗੀ ਤੋਂ ਬਚਣਗੀਆਂ।
24.8 ਪੂਰਾ ਇਕਰਾਰਨਾਮਾ: ਪਲੇਟਫਾਰਮ ‘ਤੇ ਵਰਤੋਂ ਦੀਆਂ ਇਹ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਤੁਹਾਡੇ ਅਤੇ Embibe ਵਿਚਕਾਰ ਕਿਸੇ ਵੀ ਪੁਰਾਣੇ ਸਮਝੌਤੇ ਨੂੰ ਛੱਡ ਕੇ, ਤੁਹਾਡੇ ਅਤੇ ਪਲੇਟਫਾਰਮ ਦੀ ਵਰਤੋਂ ਨੂੰ ਸੰਚਾਲਿਤ ਕਰਨ ਦੇ ਵਿਚਕਾਰ ਸਮੁੱਚੇ ਸਮਝੌਤੇ ਦਾ ਗਠਨ ਕਰਦੀ ਹੈ।
25. ਟੇਕਡਾਊਨ ਨੀਤੀ
Embibe ਕਾਪੀਰਾਈਟ ਮਾਲਕਾਂ ਦੇ ਜਾਇਜ਼ ਅਧਿਕਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਇੱਥੇ ਵਰਣਨ ਕੀਤੇ ਅਨੁਸਾਰ ਇੱਕ ਕੁਸ਼ਲ ਬਰਖਾਸਤਗੀ ਦੀ ਪ੍ਰਕਿਰਿਆ ਅਪਣਾਉਂਦਾ ਹੈ। ਇਸ ਨੀਤੀ ਦਾ ਉਦੇਸ਼ ਉਸ ਪ੍ਰਕਿਰਿਆ ਦੀ ਵਰਤੋਂ ਕਰਨ ਵਿੱਚ ਕਾਪੀਰਾਈਟ ਮਾਲਕਾਂ ਨੂੰ ਮਾਰਗ ਦਰਸ਼ਨ ਅਤੇ ਉਤਸ਼ਾਹਿਤ ਕਰਨਾ ਹੈ।
Embibe ਨੇ ਪਲੇਟਫਾਰਮ ‘ਤੇ ਵੱਖ -ਵੱਖ ਵੀਡੀਓ ਪੋਸਟ ਕੀਤੀਆਂ ਹਨ ਜੋ ਹੋਰ ਵੱਖ -ਵੱਖ ਮੀਡੀਆ ਪਲੇਟਫਾਰਮਾਂ ‘ਤੇ ਮੁਫ਼ਤ ਵਿੱਚ ਉਪਲੱਬਧ ਹਨ। ਅਸੀਂ ਸਮਝਦੇ ਹਾਂ ਕਿ ਇਨ੍ਹਾਂ ਮੀਡੀਆ ਪਲੇਟਫਾਰਮਾਂ ‘ਤੇ ਵੀਡੀਓਜ਼ ਨੂੰ ਮਾਲਕਾਂ ਦੁਆਰਾ ਹੋਰ ਪ੍ਰਸਾਰ ਦੇ ਉਦੇਸ਼ ਨਾਲ ਅਪਲੋਡ ਕੀਤਾ ਗਿਆ ਹੈ। ਅਜਿਹੇ ਵੀਡੀਓ ਦਾ ਸੋਰਸ ਕੋਡ ਮਾਲਕਾਂ ਦੁਆਰਾ ਤੀਜੀ ਧਿਰ ਦੀ ਵਰਤੋਂ ਲਈ ਮੁਹੱਈਆ ਕੀਤਾ ਗਿਆ ਹੈ, ਜਿਸ ਵਿੱਚ Embibe ਵੀ ਸ਼ਾਮਲ ਹੈ। Embibe ਉਕਤ ਵੀਡੀਓਜ਼ ਵਿੱਚ ਕਾਪੀਰਾਈਟ ਦਾ ਦਾਅਵਾ ਨਹੀਂ ਕਰਦਾ।
Embibe, ਕਾਪੀਰਾਈਟ ਐਕਟ, 1957 / ਕਾਪੀਰਾਈਟ ਨਿਯਮ, 2013 ਅਤੇ ਸੂਚਨਾ ਤਕਨਾਲੋਜੀ ਐਕਟ, 2000, ਅਤੇ ਇਸਦੇ ਅਧੀਨ ਬਣਾਏ ਗਏ ਨਿਯਮਾਂ ਅਤੇ ਉਨ੍ਹਾਂ ਦੇ ਬਾਅਦ ਦੇ ਸੋਧਾਂ ਦੀ ਪਾਲਣਾ ਕਰਦਾ ਹੈ। ਇਸਦੇ ਹਿੱਸੇ ਵਜੋਂ, Embibe ਸਾਡੇ ਪਲੇਟਫਾਰਮ ‘ਤੇ ਮੌਜੂਦ ਕਥਿਤ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਹੁੰਚ ਨੂੰ ਹਟਾ ਕੇ ਜਾਂ ਅਯੋਗ ਕਰ ਕੇ ਜਾਇਜ਼ ਕਾਪੀਰਾਈਟ ਮਾਲਕਾਂ ਦੁਆਰਾ ਕਥਿਤ ਉਲੰਘਣਾ ਦੀਆਂ ਲਿਖਤੀ ਸੂਚਨਾਵਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ।
ਕਾਪੀਰਾਈਟ ਉਲੰਘਣਾ ਦੀ ਨੋਟੀਫਿਕੇਸ਼ਨ ਜਮ੍ਹਾਂ ਕਰਾਉਣ ਲਈ, ਕਿਰਪਾ ਕਰਕੇ Indiavidual Learning Limited, ਪਹਿਲੀ ਮੰਜ਼ਲ, ਨੰ .150, ਟਾਵਰਸ ਬੀ, ਡਾਇਮੰਡ ਡਿਸਟ੍ਰਿਕਟ, ਪੁਰਾਣਾ ਏਅਰਪੋਰਟ ਰੋਡ, ਕੋੜੀਹੱਲੀ, ਬੰਗਲੌਰ – 560008, ਕਰਨਾਟਕ, ਇੰਡੀਆ ਨੂੰ ਲਿਖੋ ਜਾਂ [email protected] ਤੇ ਈਮੇਲ ਭੇਜੋ, ਹੇਠ ਲਿਖੀ ਜਾਣਕਾਰੀ ਪ੍ਰਦਾਨ ਕਰਕੇ –
25.1. ਕਾਪੀਰਾਈਟ ਕੀਤੇ ਕੰਮ ਦੀ ਪਛਾਣ ਜਿਸਦਾ ਤੁਸੀਂ ਦਾਅਵਾ ਕਰਦੇ ਹੋ ਕਿ ਉਲੰਘਣਾ ਕੀਤੀ ਗਈ ਹੈ
25.2. ਖਾਸ ਸਮੱਗਰੀ ਦੀ ਪਛਾਣ ਜਿਹੜੀ ਕਥਿਤ ਤੌਰ ਤੇ ਉਲੰਘਣਾ ਕਰਨ ਵਾਲੀ ਹੈ ਅਤੇ Embibe ਵੱਲੋਂ ਇਸ ਸਮੱਗਰੀ ਨੂੰ ਲੱਭਣ ਲਈ ਲੋੜੀਂਦੀ ਜਾਣਕਾਰੀ (ਇੱਕ URL, ਆਦਿ ਪ੍ਰਦਾਨ ਕਰਕੇ)।
25.3. ਇੱਕ ਬਿਆਨ ਜਿਸਦਾ ਤੁਸੀਂ ਵਿਸ਼ਵਾਸ ਕਰਦੇ ਹੋ, ਨੇਕ ਵਿਸ਼ਵਾਸ ਨਾਲ, ਕਿ ਪਲੇਟਫਾਰਮ ਦੀ ਵਰਤੋਂ ਕਾਪੀਰਾਈਟ ਮਾਲਕ, ਇਸਦੇ ਏਜੰਟ ਜਾਂ ਕਾਨੂੰਨ ਦੁਆਰਾ ਅਧਿਕਾਰਤ ਨਹੀਂ ਹੈ।
25.4. ਜੇ ਤੁਸੀਂ ਕਾਪੀਰਾਈਟ ਮਾਲਕ ਨਹੀਂ ਹੋ, ਤਾਂ ਕਾਪੀਰਾਈਟ ਮਾਲਕ ਨਾਲ ਤੁਹਾਡੇ ਸੰਬੰਧਾਂ ਦਾ ਵਰਣਨ।
25.5. ਕਿਸੇ ਵਿਅਕਤੀ ਦੇ ਭੌਤਿਕ ਦਸਤਖਤ ਜਾਂ ਇਲੈਕਟ੍ਰਾਨਿਕ ਦਸਤਖਤ ਜੋ ਕਾਪੀਰਾਈਟ ਮਾਲਕ ਦੀ ਤਰਫੋਂ ਕੰਮ ਕਰਨ ਲਈ ਅਧਿਕਾਰਤ ਹਨ।
25.6. ਤੁਹਾਡੀ ਸੰਪਰਕ ਜਾਣਕਾਰੀ, ਜਿਸ ਵਿੱਚ ਤੁਹਾਡਾ ਨਾਮ, ਪਤਾ ਅਤੇ ਟੈਲੀਫੋਨ ਨੰਬਰ ਸ਼ਾਮਲ ਹੈ।
25.7. ਇੱਕ ਬਿਆਨ ਕਿ ਨੋਟੀਫਿਕੇਸ਼ਨ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਉੱਤਮ ਗਿਆਨ ਅਨੁਸਾਰ ਸਹੀ ਅਤੇ ਸੱਚ ਹੈ ਅਤੇ ਇਹ ਕਿ ਤੁਸੀਂ ਕਾਪੀਰਾਈਟ ਮਾਲਕ ਹੋ ਜਾਂ ਕਾਪੀਰਾਈਟ ਮਾਲਕ ਦੀ ਤਰਫੋਂ ਕਾਰਵਾਈ ਕਰਨ ਲਈ ਅਧਿਕਾਰਤ ਹੋ।